
-ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਅੱਜ ਉਸ ਵੇਲੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਇੱਥੇ ਚੱਲਦੇ ਈ-ਰਿਕਸ਼ਾ ਦਾ ਅਚਾਨਕ ਟਾਇਰ ਖੁੱਲ੍ਹ ਗਿਆ। ਈ-ਰਿਕਸ਼ਾ ਚਾਲਕ ਤੋਂ ਸਵਾਰੀਆਂ ਦੇ ਬਚਾਅ ਦੀ ਕੋਸ਼ਿਸ਼ ਕਰਦਿਆਂ ਈ-ਰਿਕਸ਼ਾ ਗਲਤ ਪਾਸੇ ਪਾਰਕ ਕੀਤੀ ਕਾਰ ਵਿਚ ਜਾ ਵੱਜਿਆ। ਇਸ ਤੋਂ ਬਾਅਦ ਕਾਰ ਮਾਲਕਾਂ ਨੇ ਈ-ਰਿਕਸ਼ਾ ਚਾਲਕ ਨੂੰ ਘੇਰ ਕੇ ਨੁਕਸਾਨ ਦੀ ਭਰਪਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦਕਿ ਈ-ਰਿਕਸ਼ਾ ਚਾਲਕ ਨੇ ਹਾਦਸਾ ਕੁਦਰਤੀ ਵਾਪਰਨ ਦਾ ਹਵਾਲਾ ਦਿੰਦਿਆਂ ਨੁਕਸਾਨ ਦੀ ਭਰਪਾਈ ਤੋਂ ਅਸਮਰਥਾ ਜਾਹਰ ਕੀਤੀ। ਇਸੇ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ।
ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਈ-ਰਿਕਸ਼ਾ ਚਾਲਕ ਦੇ ਹੱਕ ਵਿਚ ਨਿਤਰਦਿਆਂ ਕਿਹਾ ਕਿ ਰਿਕਸ਼ਾ ਚਾਲਕ ਨੇ ਸਵਾਰੀਆਂ ਨੂੰ ਬਚਾਉਂਦਿਆਂ ਰਿਕਸ਼ਾ ਇਕ ਪਾਸੇ ਨੂੰ ਮੋੜਿਆ ਸੀ ਜੋ ਗਲਤ ਪਾਸੇ ਪਾਰਕ ਕੀਤੀ ਕਾਰ ਵਿਚ ਵੱਜ ਗਿਆ ਐ। ਲੋਕਾਂ ਦਾ ਕਹਿਣਾ ਸੀ ਕਿ ਕਾਰ ਦਾ ਨੁਕਸਾਨ ਗਲਤ ਪਾਸੇ ਪਾਰਕਿੰਗ ਕਰਨ ਕਾਰਨ ਹੋਇਆ ਐ। ਕਾਰ ਚਾਲਕ ਨੇ ਮਾਮਲੇ ਨੂੰ ਨਿਪਟਾਉਣ ਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸੁੱਟੀ ਐ। ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਕੀਤੀ ਜਾ ਰਹੀ ਐ।


