ਬਟਾਲਾ ’ਚ ਨਸ਼ੇ ਨਾਲ ਝੂੰਮਦੀ ਲੜਕੀ ਦਾ ਹੰਗਾਮਾ/ ਬੱਸ ਸਟੈਂਡ ਇਲਾਕੇ ਦੀ ਘਟਨਾ, ਵੀਡੀਓ ਵਾਇਰਲ/ ਪੁਲਿਸ ਦੀ ਨਸ਼ਿਆਂ ਖਿਲਾਫ ਸਖ਼ਤੀ ’ਤੇ ਉੱਠੇ ਸਵਾਲ

0
7

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਸਿਕੰਜਾ ਕੱਸਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਸਾਹਮਣੇ ਆ ਰਹੀਆਂ ਤਸਵੀਰਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਨੇ। ਜਿਹੜੀਆਂ ਤਸਵੀਰਾਂ ਤੁਸੀਂ ਆਪਣੇ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਬਟਾਲਾ ਸ਼ਹਿਰ ਦੇ ਬੱਸ ਅੱਡਾ ਇਲਾਕੇ ਦੀਆਂ ਨੇ…ਤਸਵੀਰਾਂ ਵਿਚ ਇਕ 22 ਸਾਲਾ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿਚ ਝੂੰਮਦੀ ਦਿਖਾਈ ਦੇ ਰਹੀ ਐ। ਇਸ ਦੇ ਨਾਲ ਇਕ ਨੌਜਵਾਨ ਵੀ ਦਿਖਾਈ ਦੇ ਰਿਹਾ ਐ, ਜਿਸ ਨੇ ਪੁੱਛਣ ਤੇ ਲੜਕੀ ਨੂੰ ਆਪਣੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਐ।  ਇਸੇ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਮੁਲਜਮਾਂ ਨੇ ਆਉਂਦੇ ਸਾਰ ਹੀ ਲੜਕੀ ਨਾਲ ਘੁੰਮਦੇ ਲੜਕੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਿਸ ਵਾਲਿਆਂ ਨੇ ਵੀਡੀਓ ਬਣਾ ਰਹੇ ਮੀਡੀਆ ਕਰਮੀਆਂ  ਨੂੰ ਵੀ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਸਾਦੀ ਵਰਦੀ ਵਾਲੇ ਪੁਲਿਸ ਅਧਿਕਾਰੀ ਨੇ ਲੜਕੀ ਦੇ ਥੱਪੜ ਵੀ ਮਾਰਿਆ ਜਿਸ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ। ਪੁਲਿਸ ਵਾਲਿਆਂ ਦੇ ਵਿਵਹਾਰ ਤੋਂ ਇਹੀ ਜਾਪਦਾ ਐ ਕਿ ਉਹ ਨਸ਼ਾ ਤਸਕਰਾਂ ਦੀ ਥਾਂ ਨਸ਼ਾ ਕਰਨ ਵਾਲਿਆਂ ਤੇ ਹੀ ਆਪਣਾ ਗੁੱਸਾ ਕੱਢ ਰਹੇ ਨੇ। ਬੱਸ ਅੱਡਾ ਇਲਾਕੇ ਅੰਦਰ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਦੱਸਣਯੋਗ ਐ ਕਿ ਬੱਸ ਅੱਡੇ ਦੇ ਸਾਮ੍ਹਣੇ ਐਸਐਸਪੀ ਦਫਤਰ ਹੈ ਅਤੇ ਇਹ ਲੜਕੀ ਚੀਕ ਚੀਕ ਨਵੀਂ ਆਬਾਦੀ ਇਲਾਕੇ ਅੰਦਰ ਸ਼ਰੇਆਮ ਨਸ਼ੇ ਮਿਲਣ ਦੀ ਗਵਾਹੀ ਭਰਦੀ ਸੁਣਾਈ ਦੇ ਰਹੀ ਐ ਪਰ ਪੁਲਿਸ ਵਾਲੇ ਨਸ਼ਾ ਤਸਕਰਾਂ ਖਿਲਾਫ ਸਿਕੰਜਾ ਕੱਸਣ ਦੀ ਥਾਂ ਨਸ਼ਾ ਪੀੜਤਾਂ ਦੀ ਕੁੱਟਮਾਰ ਕਰ ਕੇ ਆਪਣਾ ਫਰਜ ਅਦਾ ਕਰਦੇ ਦਿਖਾਈ ਦੇ ਰਹੇ ਨੇ। ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲੜਕੀ ਦੇ ਇਕਸਾਫ ਮੁਤਾਬਕ ਨਸ਼ਾ ਤਸਕਰਾਂ ਖਿਲਾਫ ਕੀ ਕਾਰਵਾਈ ਕਰਦਾ ਐ, ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੇਗਾ, ਪਰ ਸਾਹਮਣੇ ਆਈਆਂ ਤਸਵੀਰਾਂ ਨੇ ਪੁਲਿਸ ਦੇ ਨਸ਼ਿਆਂ ਖਿਲਾਫ ਸਖਤੀ ਦੇ ਦਾਅਵਿਆਂ ਤੇ ਸਵਾਲ ਖੜ੍ਹੇ ਜ਼ਰੂਰ ਕਰ ਦਿੱਤੇ ਨੇ।

LEAVE A REPLY

Please enter your comment!
Please enter your name here