ਫਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਦੇ ਚਲਦਿਆਂ ਔਰਤ ਦਾ ਕਤਲ/ ਗਲਾ ਵੱਢ ਕੇ ਉਤਾਰਿਆ ਮੌਤ ਦੇ ਘਾਟ, ਦੋ ਹੋਰ ਗੰਭੀਰ ਜ਼ਖਮੀ

0
20

ਫਿਰੋਜ਼ਪੁਰ ਵਿੱਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਮੀਦਾਰਾਂ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜਮੀਨ ’ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਣ ਲਈ ਦਲਿਤ ਮਹਿਲਾਵਾਂ ਖੇਤਾਂ ਵਿੱਚ ਗਈਆਂ ਤਾਂ ਅੱਗੋਂ ਜਮੀਂਦਾਰਾਂ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਜਿਸ ਵਿੱਚ ਕੱਸੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵੱਢ ਦਿੱਤੀ ਗਈ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ ਜਦਕਿ ਦੋ ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਨੇ ਜਿਨਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ ਅਤੇ ਇਸ ਜਮੀਨ ਉੱਪਰ ਦਲਿਤ ਪਰਿਵਾਰ ਕਾਬਜ ਨੇ ਅਤੇ ਜਮੀਂਦਾਰ ਪਰਿਵਾਰ ਜਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਵਾਦ-ਵਿਵਾਦ ਹੋਇਆ। ਜਿਮੀਂਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਦਲਿਤ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਹੈ ਜਦ ਕਿ ਉਹਨਾਂ ਦੇ ਆਦਮੀ ਬਾਹਰ ਕੰਮ ਲਈ ਗਏ ਹੋਏ ਸਨ ਤੇ ਪਿੱਛੋਂ ਮਹਿਲਾਵਾਂ ਕੱਲੀਆਂ ਸਨ ਜਿਸ ਨੂੰ ਵੇਖ ਕੇ ਜਿਮੀਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮਹਿਲਾਵਾਂ ਤੇ ਹੀ ਹਮਲਾ ਕਰ ਦਿੱਤਾ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦਕਿ ਦੋ ਹੋਰ ਗੰਭੀਰ ਜਖਮੀ ਹੋਈਆਂ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here