ਪੰਜਾਬ ਲੁਧਿਆਣਾ ’ਚ ਮੁੱਖ ਮੰਤਰੀ ਮਾਨ ਨੇ ਮਜੀਠੀਆ ਨੂੰ ਲੈ ਕੇ ਕੱਸਿਆ ਤੰਜ਼/ ਕਿਹਾ, ਜ਼ਿਲ੍ਹਿਆਵਾਲਾ ਬਾਗ ਦੇ ਕਾਤਲਾਂ ਨੂੰ ਰੋਟੀ ਖੁਆਉਣ ਵਾਲੇ ਜੇਲ੍ਹ ’ਚ ਨੇ…. By admin - July 7, 2025 0 27 Facebook Twitter Pinterest WhatsApp ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਧੰਨਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਿਆਸੀ ਵਿਰੋਧੀਆਂ ਵੱਲ ਤਿੱਖੇ ਨਿਸ਼ਾਨੇ ਸਾਧੇ। ਬਿਕਰਮ ਮਜੀਠੀਆ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸ਼ਹੀਦ ਊਧਮ ਸਿੰਘ ਦੀ ਧਰਤੀ ਤੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ 22 ਸਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਅੱਗ ਦਿਲ ਵਿਚ ਬਾਲ ਕੇ ਰੱਖੀ ਤੇ 22 ਸਾਲਾਂ ਬਾਅਦ ਉਸ ਦਾ ਬਦਲਾ ਲਿਆ ਸੀ। ਅੱਜ ਉਨ੍ਹਾਂ ਦੀ ਧਰਤੀ ਦੇ ਹੀ ਜੰਮਪਲ ਅਮਨ ਅਰੋੜਾ ਪਾਰਟੀ ਦੇ ਪ੍ਰਧਾਨ ਹਨ ਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਦੀ ਰੋਟੀ ਖਵਾਉਣ ਵਾਲੇ ਨਾਭੇ ਜੇਲ੍ਹ ਵਿਚ ਬੈਠੇ ਨੇ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦਾ ਕਰਿਸ਼ਮਾ ਹੀ ਹੈ। ਉਨ੍ਹਾਂ ਕਿਹਾ ਕਿ ਸਵਰਗ ਤੇ ਨਰਕ ਇੱਥੇ ਹੀ ਹੈ। ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਤੇ ਬਾਅਦ ਵਿਚ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਬੱਚ ਨਹੀਂ ਸਕਦੇ। ਰਵਨੀਤ ਬਿੱਟੂ ਦੇ ਬਿਆਨਾਂ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿੱਟੂ ਨੂੰ ਮਜਬੂਰੀਵੱਸ ਬੋਲਣਾ ਪੈ ਰਿਹਾ ਐ। ਉਨ੍ਹਾਂ ਸਾਬਕਾ ਮੰਤਰੀ ਚਰਨਜੀਤ ਚੰਨੀ ਸਮੇਤ ਬਾਕੀ ਸਿਆਸੀ ਪਾਰਟੀਆਂ ਆਗੂਆਂ ਬਾਰੇ ਵੀ ਹਾਸੇ ਠੱਠੇ ਵਾਲੇ ਲਹਿਜ਼ੇ ਵਿਚ ਨਿਸ਼ਾਨੇ ਸੇਧੇ।