ਦਰਬਾਰ ਸਾਹਿਬ ਪਰਿਕਰਮਾਂ ’ਚ 7 ਸਾਲਾ ਬੱਚਾ ਛੱਡ ਗਏ ਮਾਪੇ/ ਬੱਚੇ ਨੂੰ ਪਰਿਕਰਮਾਂ ’ਚ ਛੱਡ ਕੇ ਜਾਂਦਿਆਂ ਦੀ ਵੀਡੀਓ ਵਾਇਰਲ

0
27

 

ਇਕ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ 7 ਸਾਲਾ ਬੱਚੇ ਨੂੰ ਲਾਵਾਰਿਸ ਹਾਲਤ ਵਿਚ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪੇ 7 ਸਾਲਾਂ ਬੱਚੇ ਨੂੰ ਦਰਬਾਰ ਸਾਹਿਬ ਵਿਖੇ ਲੈ ਕੇ ਆਏ ਅਤੇ ਫਿਰ 12 ਮਿੰਟਾਂ ਵਿੱਚ ਹੀ ਬੱਚੇ ਨੂੰ ਪਰਿਕਰਮਾਂ ਵਿਚ ਛੱਡ ਕੇ ਬਿਨਾਂ ਪਰਿਕਰਮਾ ਕੀਤਿਆ ਤੇ ਮੱਥਾ ਟੇਕਿਆਂ ਵਾਪਸ ਚਲੇ ਗਏ। ਦੋਵਾਂ ਦੇ ਤੇਜ਼ੀ ਨਾਲ ਵਾਪਸ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਬਾਰ ਸਾਹਿਬ ਪ੍ਰਬੰਧਕਾਂ ਨੇ ਗਲਿਆਰਾ ਚੌਂਕੀ ਦੀ ਮਦਦ ਨਾਲ ਬੱਚੇ ਦੀ ਸੰਭਾਲ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਭੇਜ ਦਿੱਤਾ ਗਿਆ ਐ।  ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਾਪੇ ਬੱਚੇ ਨੂੰ ਛੱਡ ਕੇ ਤੇਜ਼ੀ ਨਾਲ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਨੇ। ਸਵਾਲ ਪੈਦਾ ਹੁੰਦਾ ਐ ਕਿ ਮਾਪੇ ਕਿਵੇਂ ਆਪਣੇ  ਬੱਚੇ ਨੂੰ ਲਾਵਾਰਿਸ ਹਾਲਤ ਵਿਚ ਛੱਡ ਕੇ ਜਾ ਸਕਦੇ ਨੇ। ਦਰਬਾਰ ਸਾਰਹਿਬ ਦੇ ਸੇਵਾਦਾਰਾਂ ਨੂੰ ਇਹ ਬੱਚਾ ਗਲਿਆਰੇ ‘ਚ ਲਾਵਾਰਿਸ ਹਾਲਤ ਵਿੱਚ ਮਿਲਿਆ, ਜਿਸ ਤੋਂ ਬਾਅਦ ਪਰਿਕਰਮਾਂ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ।

LEAVE A REPLY

Please enter your comment!
Please enter your name here