
ਅੰਮ੍ਰਿਤਸਰ ‘ਚ ਲਗਾਤਾਰ ਵੱਧ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੇ ਰੇਲਵੇ ਫਾਟਕਾਂ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਤਹਿਤ ਉਹ ਜਿਨ੍ਹਾਂ ਵੀ ਜਗ੍ਹਾਂ ਉੱਤੇ ਫਾਟਕ ਹਨ, ਉਨ੍ਹਾਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਉਥੇ ਅੰਡਰਪਾਸ ਜਾਂ ਫਲਾਈਓਵਰ ਬਣਾਕੇ ਟ੍ਰੈਫਿਕ ਦੀ ਆਵਾਜਾਈ ਸੁਚੱਜੀ ਬਣਾਈ ਜਾ ਸਕੇ। ਔਜਲਾ ਨੇ ਦੱਸਿਆ ਕਿ ਇਹ ਪੂਰਾ ਡਾਟਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਨਿਰੀਖਣ ਦੀ ਸ਼ੁਰੂਆਤ ਜੋੜਾ ਫਾਟਕ ਤੋਂ ਹੋਈ, ਜਿੱਥੇ ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਂਸਦ ਔਜਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਰੇਲਵੇ ਫਾਟਕਾਂ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਦੇ ਹੱਲ ਲਈ ਰੇਲਵੇ ਨਾਲ ਲਗਾਤਾਰ ਸੰਪਕਰ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਫਾਟਕਾਂ ਦਾ ਜਾਇਜਾ ਲੈ ਕੇ ਰਿਪੋਰਟ ਕੇਂਦਰ ਕੋਲ ਭੇਜੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਦਿਨ ਭਰ ਲੰਬੀਆਂ ਲਾਈਨਾਂ ਅਤੇ ਜਾਮ ਦੇ ਕਾਰਨ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਸੇ ਕਰਕੇ ਉਨ੍ਹਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਹਰ ਰੇਲਵੇ ਫਾਟਕ ‘ਤੇ ਜਾਂਚ ਕਰਕੇ ਉਥੇ ਅੰਡਰਪਾਸ ਜਾਂ ਫਲਾਈਓਵਰ ਬਣਾਉਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਆਪਣੇ ਨਿਰੀਖਣ ਦੀ ਸ਼ੁਰੂਆਤ ਅੱਜ ਜੋੜਾ ਫਾਟਕ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਕੇਂਦਰੀ ਟੀਮਾਂ ਅਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਅੰਡਰਪਾਸ ਪਹਿਲਾਂ ਹੀ ਬਣਿਆ ਹੋਇਆ ਹੈ ਜੋ ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਦਿੱਲੀ ਵਾਲੇ ਰੇਲ ਟ੍ਰੈਕ ਹੇਠਾਂ ਹੈ, ਪਰ ਦੂਜੇ ਪਾਸੇ ਜਿੱਥੋਂ ਪਠਾਨਕੋਟ ਨੂੰ ਟ੍ਰੈਕ ਜਾਂਦਾ ਹੈ, ਉਥੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਨੇ ਆਸਵਾਸਨ ਦਿੱਤਾ ਕਿ ਇਹ ਸਾਰੀ ਜਾਂਚ ਮੁਕੰਮਲ ਕਰਕੇ ਇੱਕ ਵਿਸਥਾਰਪੂਰਕ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਇਨ੍ਹਾਂ ਜਗ੍ਹਾਂ ‘ਤੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਵੱਲੋਂ ਅੱਜ ਜੋੜਾ ਫਾਟਕ ਤੋਂ ਇਲਾਵਾ ਸ਼ਿਵਾਲਾ ਫਾਟਕ, ਨਾਗ ਕਲਾ ਫਾਟਕ, ਅਨਗੜ੍ਹ, ਝਾਬਾਲ ਰੋਡ, ਪੁਤਲੀਘਰ, ਢਪਈ, ਕੋਟ ਖਾਲਸਾ, ਇਸਲਾਮਾਬਾਦ ਆਦਿ ਇਲਾਕਿਆਂ ਦੇ ਫਾਟਕਾਂ ‘ਤੇ ਨਿਰੀਖਣ ਕੀਤਾ ਜਾ ਰਿਹਾ ਹੈ।

