ਸੰਗਰੂਰ ਦੇ ਪਿੰਡ ਆਲੋਅਰਖ ਦੇ ਬੋਰਾਂ ’ਚੋਂ ਨਿਕਲ ਰਿਹਾ ਲਾਲ ਪਾਣੀ/ ਕਿਸਾਨ ਆਗੂ ਨੇ ਫੈਕਟਰੀ ਮਾਲਕਾਂ ਦਾ ਕੀਤਾ ਪਰਦਾਫਾਸ਼/ ਪ੍ਰਦੂਸ਼ਣ ਬੋਰਡ ’ਤੇ ਲਾਏ ਕੇਵਲ ਲੀਪਾਪੋਚੀ ਕਰਨ ਦੇ ਇਲਜ਼ਾਮ

0
28

ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ ਕਿਸਾਨ ਕੁਲਵਿੰਦਰ ਸਿੰਘ ਖੇਤਾਂ ਵਿਚ ਲੱਗੀ ਮੋਟਰ ਦੇ ਬੋਰ ਵਿਚੋਂ ਲਾਲ ਰੰਗ ਦਾ ਪਾਣੀ ਨਿਕਲ ਰਿਹਾ ਐ। ਪਾਣੀ ਦਾ ਇਹ ਰੰਗ ਕੈਮੀਕਲ ਕਾਰਨ ਹੋਇਆ ਮੰਨਿਆ ਜਾ ਰਿਹਾ ਐ। ਕਿਸਾਨ ਦੇ ਦੱਸਣ ਮੁਤਾਬਕ ਇਲਾਕੇ ਦੇ ਕਈ ਕਿਸਾਨਾਂ ਦੇ ਖੇਤਾਂ ਵਿਚੋਂ ਅਜਿਹਾ ਪਾਣੀ ਨਿਕਲ ਰਿਹਾ ਐ। ਕਿਸਾਨਾਂ ਦੇ ਇਲਜਾਮ ਐ ਕਿ ਉਨ੍ਹਾਂ ਦੇ ਖੇਤਾਂ ਤੋਂ 500 ਮੀਟਰ ਦੂਰ ਇਕ ਰੰਗ ਬਣਾਉਣ ਵਾਲੀ ਫੈਕਟਰੀ ਕਈ ਸਾਲ ਪਹਿਲਾਂ ਬੰਦ ਹੋ ਗਈ ਸੀ, ਜਿਸ ਨੇ ਆਪਣਾ ਸਾਰਾ ਜ਼ਹਿਰੀਲਾ ਪਾਣੀ ਧਰਤੀ ਹੇਠਾਂ ਪਹੁੰਚਾ ਦਿੱਤਾ ਸੀ। ਭਾਵੇਂ ਫੈਕਟਰੀ ਬੰਦ ਹੋਇਆ ਕਈ ਸਾਲ ਹੋ ਚੁੱਕੇ ਨੇ ਪਰ ਉਸ ਵੱਲੋਂ ਧਰਤੀ ਹੇਠਾਂ ਪਹੁੰਚਾਏ ਜ਼ਹਿਰੀਲੇ ਪਾਣੀ ਦਾ ਖਮਿਆਜਾ ਸਥਾਨਕ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਐ। ਕਿਸਾਨਾਂ ਦਾ ਕਹਿਣਾ ਐ ਕਿ ਇਹ ਫੈਕਟਰੀ ਕਈ ਸਾਲ ਪਹਿਲਾਂ ਬੰਦ ਹੋ ਚੁੱਕੀ ਐ ਅਤੇ ਅੱਜ ਇੱਥੇ ਫੈਕਟਰੀ ਦਾ ਨਾਮੋ-ਨਿਸ਼ਾਨ ਨਹੀਂ ਮਿਲਦਾ ਪਰ ਉਸ ਦੇ ਧਰਤੀ ਹੇਠਾਂ ਪਹੁੰਚਾਇਆ ਜਹਿਰੀਲਾ ਪਾਣੀ ਅੱਜ ਵੀ ਬੋਰਾਂ ਰਾਹੀਂ ਨਿਕਲ ਰਿਹਾ ਐ। ਕਿਸਾਨਾਂ ਅਨੁਸਾਰ ਇਹ ਰੰਗ ਬਣਾਉਣ ਵਾਲੀ ਫੈਕਟਰੀ ਆਪਣੀ ਫੈਕਟਰੀ ਦਾ ਬੇਸਟੇਜ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਰੀਚਾਰਜ ਕਰਦੀ ਰਹੀ ਐ। ਤਰਾਸਤੀ ਇਹ ਐ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਖੇਤਾਂ ਵਿੱਚ ਆਉਂਦੇ ਨੇ ਅਤੇ ਸੈਂਪਲ ਲੈ ਕੇ ਚਲੇ ਜਾਂਦੇ ਨੇ ਪਰ ਹੁੰਦਾ ਕੁੱਝ ਨਹੀਂ ਐ। ਕਿਸਾਨਾਂ ਨੇ ਆਪਣੇ ਟਿਊਬਲਾਂ ਨੇੜੇ ਪਾਣੀ ਪੀਣਯੋਗ ਨਾ ਹੋਣ ਬਾਰੇ ਨੋਟਿਸ ਬੋਰਡ ਲਗਾ ਰੱਖੇ ਨੇ ਅਤੇ ਆਪਣੇ ਪੀਣ ਲਈ ਪਾਣੀ ਆਪਣੇ ਘਰਾਂ ਤੋਂ ਲੈ ਕੇ ਆਉਂਦੇ ਨੇ। ਕਿਸਾਨਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਅੱਜ ਵੀ ਨਾ ਜਾਗੇ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਸਾਰੇ ਇਲਾਕਿਆਂ ਦਾ ਵੀ ਇਹੋ ਹਾਲ ਹੋਣ ਵਾਲਾ ਐ। ਕਿਸਾਨਾਂ ਨੇ ਪੰਜਾਬ ਵਾਸੀਆਂ ਨੂੰ ਆਪਣੇ ਜ਼ਹਿਰੀਲੇ ਵੇਸਟਿਸ ਧਰਤੀ ਹੇਠਾਂ ਰੀਚਾਰਜ ਕਰਨ ਵਾਲੀਆਂ ਫੈਕਟਰੀਆਂ ਖਿਲਾਫ ਲਾਮਬੰਦ ਹੋਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਕਾਰਨ ਹੋਣ ਵਾਲੇ ਵਿਨਾਸ਼ ਤੋਂ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here