
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰ ਕੇ ਸਾਕਾ 1955 ਬਾਰੇ ਆਪਣੇ ਵਿਚਾਲ ਕੌਮ ਸਾਹਮਣੇ ਰੱਖੇ ਨੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੇਂ ਦੀ ਹਕੂਮਤ ਨੇ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਆਜ਼ਾਦੀ ਤੋਂ ਮਹਿਜ 8 ਸਾਲਾ ਅੰਦਰ ਹੀ ਸਿੱਖਾਂ ਪ੍ਰਤੀ ਆਪਣੀ ਮਾਨਸਿਕਤਾ ਜਾਹਰ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਸਿਰਫ ਆਜ਼ਾਦੀ ਸੰਗਰਾਮ ਦੌਰਾਨ ਸਿੱਖਾਂ ਨਾਲ ਕੀਤੇ ਵਾਅਦੇ ਯਾਦ ਕਰਵਾ ਰਹੇ ਸੀ ਪਰ ਸਮੇਂ ਦੀ ਹਕੂਮਤ ਨੇ ਸਿੱਖਾਂ ਦੀ ਆਵਾਜ਼ ਦਬਾਉਣ ਲਈ ਉਹ ਸਾਰੇ ਹੱਥਕੰਡੇ ਅਪਨਾਏ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਕੀਤੇ ਵਾਅਦੇ ਮੁਤਾਬਕ ਸਿਰਫ ਪੰਜਾਬੀ ਸੂਬੇ ਦੀ ਮੰਗ ਕਰ ਰਹੇ ਸੀ, ਜਿਸ ਨੂੰ ਸਿੱਖ ਸੂਬੇ ਦੀ ਮੰਗ ਪ੍ਰਚਾਰ ਕੇ ਸਿੱਖਾਂ ਖਿਲਾਫ ਮਾਹੌਲ ਤਿਆਰ ਕੀਤਾ ਸੀ। ਉਨ੍ਹਾਂ ਕਿਹਾ ਜੋ ਕੁੱਝ 1955 ਵਿਚ ਹੋਇਆ, ਉਹੀ ਕੁੱਝ 1984 ਅਤੇ ਬਾਅਦ ਦੇ ਸਮੇਂ ਵਿਚ ਵੀ ਸਰਕਾਰਾਂ ਕਰਦੀਆਂ ਰਹੀਆਂ ਨੇ। ਉਨ੍ਹਾਂ ਕਿਹਾ ਕਿ 4 ਜੁਲਾਈ ਦਾ ਦਿਨ ਭਾਰਤੀ ਇਤਿਹਾਸ ਦਾ ਕਾਲਾ ਦਿਨ ਐ, ਜਿਸ ਨੂੰ ਸਿੱਖ ਕੌਮ ਕਦੇ ਵੀ ਨਹੀਂ ਭੁੱਲੇਗੀ।


