ਫਤਹਿਗੜ੍ਹ ਸਾਹਿਬ ਅਦਾਲਤ ਦੇ ਬਾਹਰ ਪਿਉ-ਧੀ ’ਤੇ ਜਾਨਲੇਵਾ ਹਮਲਾ/ ਘਰੇਲੂ ਝਗੜੇ ਦੀ ਤਰੀਕ ਭੁਗਤਣ ਆਇਆ ਨੂੰ ਬਣਾਇਆ ਨਿਸ਼ਾਨਾ/ ਪੁਲਿਸ ਨੇ ਹਮਲਾਵਰ ਜਵਾਈ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਕੀਤੀ ਸ਼ੁਰੂ

0
24

ਸ੍ਰੀ ਫਤਹਿਗੜ੍ਹ ਸਾਹਿਬ ਦੇ ਅਦਾਲਤੀ ਕੰਪਲੈਕਸ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਪਿਉ-ਧੀ ’ਤੇ ਉਨ੍ਹਾਂ ਦੇ ਜਵਾਈ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਪਿਉ ਗੰਭੀਰ ਜ਼ਖਮੀ ਹੋ ਗਿਆ ਜਦਕਿ ਧੀ ਨਾਲ ਵੀ ਕੁੱਟਮਾਰ ਹੋਈ ਐ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਵਾਲਰ ਜਵਾਈ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪਤੀ-ਪਤਨੀ ਵਿਚਾਲੇ ਅਦਾਲਤੀ ਕੇਸ ਚੱਲ ਰਿਹਾ ਸੀ ਅਤੇ ਪਤਨੀ ਆਪਣੇ ਪਿਤਾ ਨਾਲ ਤਰੀਕ ਭੁਗਤਣ ਆਈ ਸੀ, ਜਿੱਥੇ ਜਵਾਈ ਵੀ ਪਹੁੰਚ ਗਿਆ, ਜਿਸ ਨੇ ਦੋਵੇਂ ਪਿਉ-ਧੀ ਤੇ ਤੇਜ਼ਧਾਰ ਨਾਲ ਹਮਲਾ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਪਿਆਰਾ ਸ਼ਾਹ ਵਾਸੀ ਪਿੰਡ ਝਾਂਮਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਅੰਜਲੀ ਬੇਗਮ ਦਾ ਨਿਕਾਹ ਹਰਪ੍ਰੀਤ ਖਾਨ ਵਾਸੀ ਸੱਦੋਪੁਰ ਨੇੜੇ ਮਲੇਰਕੋਟਲਾ ਨਾਲ ਹੋਇਆ ਸੀl  ਅੰਜਲੀ ਬੇਗਮ ਨੇ ਆਪਣੇ ਪਤੀ ਦੇ ਖਿਲਾਫ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿੱਚ ਕੁੱਟਮਾਰ ਕਰਨ ਦਾ ਅਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ l ਪਿਆਰਾ ਸ਼ਾਹ ਨੇ ਦੋਸ਼ ਲਗਾਇਆ ਕਿ ਅੱਜ ਉਨਾਂ ਦੇ ਜਵਾਈ ਹਰਪ੍ਰੀਤ ਖਾਨ ਨੇ ਉਹਨਾਂ ਨਾਲ ਕਥਿਤ ਤੌਰ ਤੇ ਅਦਾਲਤ ਦੇ ਬਾਹਰ ਕੁੱਟਮਾਰ ਕੀਤੀ, ਜਿਸ ਵਿੱਚ ਉਹ ਅਤੇ ਉਸਦੀ ਬੇਟੀ ਅੰਜਲੀ ਬੇਗਮ ਜਖਮੀ ਹੋ ਗਏ, ਜਿਸ ਕਾਰਨ ਉਨਾਂ ਨੂੰ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਹੈ l   ਥਾਣਾ ਫਤਿਹਗੜ੍ਹ  ਸਾਹਿਬ ਦੇ ਐਸ ਐਚ ਓ ਇੰਦਰਜੀਤ ਸਿੰਘ ਧਨੋਆ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਨੰਬਰ 10 ਦੇ ਨੈਬਕੋਟ ਦਾ ਫੋਨ ਆਇਆ ਸੀ, ਕਿ ਅਦਾਲਤ ਦੇ ਬਾਹਰ ਝਗੜਾ ਹੋ ਰਿਹਾ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਹਰਪ੍ਰੀਤ ਖਾਂ ਨੂੰ ਗ੍ਰਿਫਤਾਰ ਕਰ ਲਿਆl ਹਰਪ੍ਰੀਤ ਖਾਂ ਖਿਲਾਫ ਝਗੜਾ ਰੋਕੂ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here