ਪੰਜਾਬ ਹਰਸਿਮਰਤ ਬਾਦਲ ਦਾ ਪੰਜਾਬ ਸਰਕਾਰ ’ਤੇ ਸ਼ਬਦੀ ਹਮਲਾ/ ਕਿਹਾ, ਸਾਡਾ ਪਰਿਵਾਰ ਡਰਨ ਵਾਲਾ ਨਹੀਂ ਜਿੰਨਾ ਜ਼ੋਰ ਲੱਗਦੈ ਲਾ ਲਵੇ ਸਰਕਾਰ By admin - June 25, 2025 0 4 Facebook Twitter Pinterest WhatsApp ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਜੀਠੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਜਾਰੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੱਚ ਦੀ ਆਵਾਜ ਦਬਾਉਣ ਲਈ ਬਿਕਰਮ ਮਜੀਠੀਆਂ ਦੇ ਘਰ ਪੁਲਿਸ ਭੇਜ ਰਹੀ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਬਿਕਰਮ ਮਜੀਠੀਆ ਦੀ ਆਵਾਜ ਦਬਾਉਣ ਲਈ ਕੀਤਾ ਜਾ ਰਿਹਾ ਐ ਪਰ ਸਾਡਾ ਪਰਿਵਾਰ ਨਾ ਪਹਿਲਾ ਕਦੇ ਡਰਿਆ ਐ ਅਤੇ ਨਾ ਹੀ ਅੱਗੇ ਡਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਦੇ ਨਾਮ ਤੇ ਬੇਕਸੂਰਾਂ ਨੂੰ ਪ੍ਰੇਸ਼ਾਨ ਕਰ ਰਹੀ ਐ ਜਦਕਿ ਇਸ ਦੇ ਰਾਜ ਵਿਚ ਨਸ਼ੇ ਲਗਾਤਾਰ ਵੱਧ ਰਹੇ ਨੇ। ਹਰਸਿਮਰਤ ਬਾਦਲ ਨੇ ਮਜੀਠੀਆ ਦੀ ਵਿਜੀਲੈਂਸ ਅਫਸਰਾਂ ਨਾਲ ਬਹਿਸ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਅੱਜ ਇੰਦਰ ਗਾਂਧੀ ਦੀ ਐਮਰਜੈਂਸੀ 25 ਜੂਨ 1975 ਦਾ ਇਤਿਹਾਸ ਮੁੜ ਦਹੁਰਾ ਦਿੱਤਾ ਹੈ। ਇੰਦਰਾ ਗਾਂਧੀ ਨੇ ਵੀ ਅੱਜ ਦੇ ਦਿਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਐਮਰਜੈਂਸੀ ਲਾਈ ਸੀ ਤੇ ਪੰਜਾਬ ਸਰਕਾਰ ਨੇ ਵੀ ਓਹੀ ਰਾਹ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਜ਼ੋਰ ਲਾ ਸਕਦੀ ਐ ਲਾ ਲਵੇ ਪਰ ਇਸ ਸਭ ਦਾ ਡੇਢ ਸਾਲ ਬਾਅਦ ਹਿਸਾਬ ਵੀ ਦੇਣਾ ਪਵੇਗਾ।