ਅਕਾਲੀ ਦਲ ਨੇ ਕੈਬਨਿਟ ਦੇ ਫੈਸਲੇ ਨੂੰ ਲੈ ਕੇ ਘੇਰੀ ਸਰਕਾਰ/ ਰੀਜ਼ਨਲ ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਬਦਲਣ ’ਤੇ ਚੁੱਕੇ ਸਵਾਲ/ ਕਿਹਾ, ਚਹੇਤਿਆਂ ਜ਼ਰੀਏ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਦਿੱਲੀ ਦੇ ਆਗੂ

0
8

ਸ਼੍ਰੋਮਣੀ ਅਕਾਲੀ ਦਲ ਨੇ ਕੈਬਨਿਟ ਮੰਤਰੀ ਮੀਟਿੰਗ ਦੌਰਾਨ ਲਏ ਫੈਸਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਟਰੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਰੀਜ਼ਨਲ ਡਿਵੈਲਮੈਂਟ ਅਥਾਰਟੀ ਦੇ ਚੇਅਰਮੈਨ ਦੀ ਨਿਯੁਕਤੀ ਲਈ ਸਰਕਾਰ ਨੇ ਘੇਰਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਨੇ ਰੀਜ਼ਨਲ ਡਿਵੈਲਮੈਂਟ ਅਥਾਰਟੀ ਦਾ ਚਾਰਜ ਮੁੱਖ ਮੰਤਰੀ ਤੋਂ ਲੈ ਕੇ ਕੇ ਮੁੱਖ ਸਕੱਤਰ ਹਵਾਲੇ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਇਹ ਬਦਲਾਅ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਗੂ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ, ਜਿਸ ਕਾਰਨ ਉਹ ਮੁੱਖ ਮੰਤਰੀ ਦੀ ਚੇਅਰਮੈਨੀ ਵਾਲੇ ਅਦਾਰੇ ਦਾ ਕੰਟਰੋਲ ਮੁੱਖ ਸਕੱਤਰ ਹਵਾਲੇ ਕਰ ਰਹੇ ਨੇ ਤਾਂ ਜੋ ਉਨ੍ਹਾਂ ਦੀ ਮਨਮਾਨੀ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਅਥਾਰਟੀ ਤੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਚੇਅਰਮੈਨ ਲਾਇਆ ਜਾਂਦਾ ਸੀ ਪਰ ਹੁਣ ਕੇਜਰੀਵਾਲ ਦੇ ਕਹਿਣ ਤੇ ਇਨ੍ਹਾਂ ਨਿਯਮਾਂ ਵਿਚ ਬਦਲਾ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਤਾਂ ਪੰਜਾਬ ਨੂੰ ਲੁੱਟ ਕੇ ਚਲੇ ਜਾਣਗੇ ਪਰ ਇੱਥੋਂ ਦੇ ਚੁਣੇ ਹੋਏ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਦੱਸਣਯੋਗ ਐ ਕਿ ਪੀਆਰਟੀਪੀਡੀ ਐਕਟ ਵਿੱਚ ਕੀਤੇ ਬਦਲਾਅ ਤੋਂ ਬਾਅਦ ਹੁਣ ਗਮਾਡਾ, ਸ਼ਹਿਰੀ ਵਿਕਾਸ ਅਥਾਰਟੀ ਆਦਿ ਦੇ ਚੇਅਰਮੈਨ ਮੁੱਖ ਸਕੱਤਰ ਬਣ ਗਿਆ ਐ ਜਦਕਿ ਪਹਿਲਾਂ ਇਨ੍ਹਾਂ ਸਾਰੇ ਬੋਰਡਾਂ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਸੀ।

LEAVE A REPLY

Please enter your comment!
Please enter your name here