ਮੁੱਖ ਮੰਤਰੀ ਮਾਨ ਨੇ ਵਧਾਇਆ ਹਾਕੀ ਟੀਮ ਦਾ ਹੌਂਸਲਾ/ ਕਪਤਾਨ ਹਰਮਨਪ੍ਰੀਤ ਨਾਲ ਨੂੰ ਕੀਤੀ ਵੀਡੀਓ ਕਾਲ/ ਜਿੱਤ ਕੇ ਆਉਣ ਬਾਅਦ ਖੁਸ਼ੀ ਮਨਾਉਣ ਦਾ ਕੀਤਾ ਵਾਅਦਾ

0
2

 

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਮਾਨ ਨੇ ਦੇਰ ਰਾਤ ਟੀਮ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਗੱਲਬਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਪੂਰੇ ਦੇਸ਼ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ। ਤੁਸੀਂ ਜਿੱਤ ਕੇ ਆਓ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰੋ।
ਉਨ੍ਹਾਂ ਕਿਹਾ ਕਿ ਸਾਰਿਆਂ ਨੇ ਗਰਾਊਂਡ ਨੂੰ ਮੱਥਾ ਟੇਕ ਕੇ ਹੀ ਗਰਾਉਂਡ ‘ਚ ਉਤਾਰਨਾ ਹੈ ਅਤੇ ਮੈਚ ਦੌਰਾਨ ਇਹ ਨਹੀਂ ਦੇਖਣਾ ਕਿ ਤੁਹਾਡੇ ਸਾਹਮਣੇ ਕੌਣ ਤੇ ਕਿਹੜੀ ਟੀਮ ਹੈ। ਟੀਮ ਦੀ ਹੌਂਸਲਾ ਅਫਜਾਈ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਵਧੀਆ ਪ੍ਰਦਰਸ਼ਨ ਕਰਨਾ ਹੈ ਅਤੇ ਤੁਹਾਡੇ ਜਿੱਤ ਕੇ ਵਾਪਸ ਆਉਣ ਤੇ ਆਪਾਂ ਫਿਰ ਖੁਸ਼ੀ ਮਨਾਵਾਂਗੇ।

LEAVE A REPLY

Please enter your comment!
Please enter your name here