ਪੰਜਾਬ ਹੁਸ਼ਿਆਰਪੁਰ ’ਚ ਮੰਗੇਤਰ ਦੇ ਧੋਖੇ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖੁਦਕੁਸ਼ੀ/ ਕੈਨੇਡਾ ਜਾਣ ਬਾਅਦ ਮੰਗੇਤਰ ਨੇ ਬੁਲਾਉਣ ਤੋਂ ਕੀਤਾ ਸੀ ਇਨਕਾਰ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ By admin - June 22, 2025 0 7 Facebook Twitter Pinterest WhatsApp ਹੁਸ਼ਿਆਰਪੁਰ ਦੇ ਪਿੰਡ ਸੈਲਾ ਕਲਾਂ ਵਾਸੀ ਇਕ ਨੌਜਵਾਨ ਵੱਲੋਂ ਮੰਗੇਤਰ ਦੇ ਕੈਨੇਡਾ ਨਾ ਬੁਲਾਉਣ ਤੋਂ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਕਰਨਵੀਰ ਦਾ ਬੀਤੇ 16 ਮਈ 2022 ਨੂੰ ਨਵਜੋਤ ਕੌਰ ਵਾਸੀ ਬਟਾਲਾ ਨਾਲ ਰਿਸ਼ਤਾ ਹੋਇਆ ਸੀ, ਜਿਸ ਨੂੰ ਪਰਿਵਾਰ ਨੇ 22 ਲੱਖ ਖਰਚ ਕੇ ਕੈਨੇਡਾ ਭੇਜਿਆ ਸੀ, ਜਿੱਥੇ ਜਾ ਕੇ ਉਸ ਨੇ ਹੁਣ ਕਰਨਵੀਰ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਨਾਂਹ ਕਰ ਦਿੱਤੀ ਐ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਥਾਣਾ ਭੋਗਪੁਰ ਦੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਕਰਨਵੀਰ ਸਿੰਘ ਦਾ ਰਿਸ਼ਤਾ 16 ਮਈ 2022 ਨੂੰ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਰਈਆ ਥਾਣਾ ਬਟਾਲਾ ਗੁਰਦਾਸਪੁਰ ਨਾਲ ਟਾਡਾ ਵਿਖੇ ਕੀਤਾ ਸੀ। ਲੜਕੀ ਨੂੰ ਕੈਨੇਡਾ ਭੇਜਣ ਲਈ ਉਨ੍ਹਾਂ ਨੇ ਲੜਕੀ ਦੇ ਪਰਿਵਾਰ 20 ਲੱਖ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਜਹਾਜ਼ ਦੀ ਟਿਕਟ ਦੇ 1,22,000 ਰੁਪਏ ਵੀ ਉਨ੍ਹਾਂ ਨੇ ਖ਼ਰਚੇ ਅਤੇ 500 ਕੈਨੇਡੀਅਨ ਡਾਲਰ ਅਲੱਗ ਤੋਂ ਦਿੱਤੇ ਸਨ। ਲੜਕੀ ਨਵਜੋਤ ਕੌਰ 2022 ਵਿਚ ਕੈਨੇਡਾ ਗਈ, ਜਿਥੈ ਉਹ ਉਸ ਦੇ ਸਾਲੇ ਗੁਰਮੁਖ ਸਿੰਘ ਵਾਸੀ ਕੈਂਡੋਵਾਲ ਕੋਲ ਰਹੀ। ਡੇਢ ਸਾਲ ਤੱਕ ਉਹ ਕਰਵਨਵੀਰ ਸਿੰਘ ਨੂੰ ਕੈਨੇਡਾ ਬੁਲਾਉਣ ਦੇ ਲਾਰੇ ਲਾਉਂਦੀ ਰਹੀ ਪਰ ਹੁਣ ਉਸ ਨੇ ਬੁਲਾਉਣ ਤੋਂ ਨਾਂਹ ਕਰ ਦਿੱਤੀ ਐ। ਪਰਿਵਾਰ ਦੇ ਕਹਿਣਾ ਐ ਕਿ ਲੜਕੀ ਦੀ ਕੈਨੇਡਾ ਵਿਚ ਕਿਸੇ ਨਾਲ ਗੱਲਬਾਤ ਹੈ ਜਿਸ ਤੋਂ ਬਾਅਦ ਉਨ੍ਹਾਂ ਰਿਸ਼ਤੇਦਾਰੀ ਵਿਚ ਗੱਲ ਕੀਤੀ ਤਾਂ ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਵਿਚ ਪੈਸੇ ਮੋੜਨ ਤੋਂ ਵੀ ਇੰਨਕਾਰ ਕਰ ਦਿੱਤਾ ਅਤੇ ਉਸ ਦੇ ਲੜਕੇ ਨੂੰ ਅਪਸ਼ਬਦ ਬੋਲੇ ਜਿਸ ਤੋਂ ਪ੍ਰੇਸ਼ਾਨ ਹੋ ਕੇ ਕਰਨਵੀਰ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੰਗੇਤਰ ਨਵਜੋਤ ਕੌਰ, ਉਸ ਦਾ ਭਰਾ ਪ੍ਰਭਜੋਤ ਸਿੰਘ, ਪਿਤਾ ਬਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ , ਉਸ ਦੀ ਪਤਨੀ ਰਾਜਵਿੰਦਰ ਕੌਰ ਵਾਸੀਆਨ ਬੁਰਜ ਰਈਆ ਥਾਣਾ ਬਟਾਲਾ , ਵਿਚੋਲਾ ਲਖਵਿੰਦਰ ਸਿੰਘ ਅਤੇ ਬੇਬੀ ਵਾਸੀ ਜਹੂਰਾ ਥਾਣਾ ਭੋਗਪੁਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।