ਪੰਜਾਬ ਜਲੰਧਰ ’ਚ ਗੰਨਮੈਨ ਦੀ ਗੋਲੀ ਨਾਲ ਇਕ ਜ਼ਖ਼ਮੀ/ ਪਲਾਟ ’ਚ ਭਰਤ ਪਾਉਣ ਨੂੰ ਲੈ ਕੇ ਹੋਈ ਸੀ ਤਕਰਾਰ/ ਪੀੜਤ ਹਸਪਤਾਲ ’ਚ ਦਾਖ਼ਲ, ਪੁਲਿਸ ਕਰ ਰਹੀ ਜਾਂਚ By admin - June 21, 2025 0 6 Facebook Twitter Pinterest WhatsApp ਜਲੰਧਰ ’ਚ ਇਕ ਆਈਏਐਸ ਅਧਿਕਾਰੀ ਦੇ ਗਨਮੈਨ ਵੱਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਐ। ਗੋਲੀ ਚੱਲਣ ਦੀ ਵਜ੍ਹਾ ਇਕ ਪਲਾਟ ਵਿਚ ਭਰਤ ਪਾਉਣ ਨੂੰ ਲੈ ਕੇ ਹੋਈ ਤਕਰਾਰ ਦੱਸੀ ਜਾ ਰਹੀ ਐ। ਘਟਨਾ ਸ਼ਹਿਰ ਦੇ ਬਾਰਾਦਰੀ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਇਥੇ ਇਕ ਪਲਾਟ ਵਿਚ ਭਰਤ ਪਾਉਣ ਦਾ ਕੰਮ ਚੱਲ ਰਿਹਾ ਸੀ, ਜਿੱਥੇ ਨੂੰ ਲੈ ਕੇ ਦੋਵੇਂ ਧਿਰਾਂ ਵਿਚਲੇ ਬਹਿਸ਼ ਹੋ ਗਈ। ਇਸੇ ਦੌਰਾਨ ਨਾਲ ਲੱਗਦੇ ਘਰ ਵਿਚ ਰਹਿ ਰਹੇ ਏਐਸਆਈ ਦੇ ਗੰਨਮੈਨ ਨੇ ਭਰਤ ਪਾਉਣ ਆਏ ਹਰਪ੍ਰੀਤ ਸਿੰਘ ਨਾਮ ਦੇ ਸਖਸ਼ ਤੇ ਗੋਲੀ ਚਲਾ ਦਿੱਤੀ। ਗੋਲੀ ਪੀੜਤ ਦੀ ਲੱਤ ਵਿਚ ਲੱਗੀ ਐ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।