ਪੰਜਾਬ ਮੁਕਤਸਰ ’ਚ ਮਸ਼ਹੂਰ ਸਮੋਸੇ ਦੀ ਦੁਕਾਨ ’ਤੇ ਭੰਨਤੋੜ/ 25-30 ਨੌਜਵਾਨਾਂ ਵੱਲੋਂ ਹਮਲਾ/ ਸ਼ਿਕਾਇਤ ਮਗਰੋਂ ਜਾਂਚ ’ਚ ਜੁਟੀ ਪੁਲਿਸ By admin - November 14, 2026 0 5 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿੱਚ ਮਸ਼ਹੂਰ ਭਾਣਾ ਸਮੋਸੇ ਵਾਲੀ ਦੁਕਾਨ ’ਤੇ 25 ਤੋਂ 30 ਨੌਜਵਾਨਾਂ ਵੱਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 4 ਵਜੇ ਜਲਾਲਾਬਾਦ ਰੋਡ ’ਤੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਦੁਕਾਨ ’ਤੇ ਅਚਾਨਕ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਦੁਕਾਨ ਵਿੱਚ ਭੰਨਤੋੜ ਕੀਤੀ, ਜਿਸ ਕਾਰਨ ਦੁਕਾਨ ਮਾਲਕ ਅਤੇ ਕਰਮਚਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਭੰਨਤੋੜ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।