ਚੰਦੂਮਾਜਰਾ ਤੇ ਜਗੀਰ ਕੌਰ ‘ਤੇ ਭੜਕੇ ਪਰਮਿੰਦਰ ਢੀਂਡਸਾ/ ਅਕਾਲੀ ਦਲ ਅੰਦਰ ਵਾਪਸੀ ’ਤੇ ਚੁੱਕੇ ਸਵਾਲ/ ਕਿਹਾ, ਜੇਕਰ ਵਾਪਸ ਹੀ ਜਾਣਾ ਸੀ ਤਾਂ ਪਾਰਟੀ ਛੱਡੀ ਕਿਉਂ ਸੀ…

0
3

ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਪਾਰਟੀ ਛੱਡ ਕੇ ਬਾਦਲ ਦਲ ਵਿੱਚ ਜਾਣ ਦਾ ਫੈਸਲਾ ਸਹੀ ਨਹੀਂ ਹੈ ਅਤੇ ਲੋਕ ਉਨ੍ਹਾਂ ਤੋਂ ਇਸ ਦਾ ਜਵਾਬ ਮੰਗਣਗੇ। ਢੀਂਡਸਾ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅਕਾਲੀ ਦਲ ਪੁਨਰ ਸੁਰਜੀਤ ਨਹੀਂ ਛੱਡਣਗੇ, ਹਾਲਾਂਕਿ ਹੋਰ ਪੰਥਕ ਪਾਰਟੀਆਂ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਾਰਿਸ ਪੰਜਾਬ ਦੇ ਨਾਲ ਉਨ੍ਹਾਂ ਦੀ ਪੰਥਕ ਸੋਚ ਮੇਲ ਖਾਂਦੀ ਹੈ, ਇਸ ਲਈ ਵਾਰਿਸ ਪੰਜਾਬ ਨਾਲ ਵੀ ਸਮਝੌਤਾ ਹੋ ਸਕਦਾ ਹੈ। ਢੀਂਡਸਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਹਿਰਾਗਾਗਾ ਹਲਕੇ ਤੋਂ ਹੀ ਲੜਨਗੇ।
ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨਹੀਂ ਛੱਡਾਂਗਾ। ਉਨ੍ਹਾਂ ਕਿਹਾ ਕਿ ਹੋਰਾਂ ਨਾਲ ਗਠਜੋੜ ਜਰੂਰ ਹੋ ਸਕਦਾ ਹੈ ਪਰ ਮੈਂ ਆਪਣੀ ਪਾਰਟੀ ਨਹੀਂ ਛੱਡਾਂਗਾ। ਉਨ੍ਹਾਂ ਕਿਹਾ ਕਿ ਪੰਥਕ ਮੁੱਦਿਆ ਨੂੰ ਲੈ ਕੇ ਪੁਨਰ ਸੁਰਜੀਤ ਪਾਰਟੀ ਬਣਾਈ ਗਈ ਸੀ,, ਪਰ ਜਿਹਨਾਂ ਤੇ ਇਲਜ਼ਾਮ ਲਗਾਏ ਸੀ ਹੁਣ ਉਹਨਾਂ ਨਾਲ ਹੀ ਰਲ ਗਏ। ਉਨ੍ਹਾਂ ਕਿਹਾ ਕਿ ਪੰਥਕ ਮੁੱਦਿਆ ਨੂੰ ਲੈ ਕੇ ਵਾਰਿਸ ਪੰਜਾਬ ਨਾਲ ਅਤੇ ਹੋਰ ਪੰਥਕ ਪਾਰਟੀਆਂ ਨਾਲ ਹੋ ਸਕਦਾ ਸਮਝੌਤਾ ਹੋ ਸਕਦਾ ਹੈ, ਜਿਸ ਨੂੰ ਲੈ ਕੇ ਮੇਰੀਆਂ ਵਾਰਿਸ ਪੰਜਾਬ ਨਾਲ ਕਈ ਮੀਟਿੰਗ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਪੰਜਾਬ ਅਤੇ ਪੰਥਕ ਮੁੱਦਿਆ ਦਾ ਹੱਲ ਕਰਵਾਉਣ ਦਾ ਭਰੋਸਾ ਦੇਣਗੇ ਤਾਂ ਭਾਜਪਾ ਨਾਲ ਵੀ ਸਮਝੌਤਾ ਹੋ ਸਕਦਾ ਹੈ।

LEAVE A REPLY

Please enter your comment!
Please enter your name here