ਸੁਨਾਮ ਸਿਵਲ ਹਸਪਤਾਲ ‘ਚ ਫੌਜੀ ਦੀ ਕੁੱਟਮਾਰ/ ਪਾਰਕਿੰਗ ਦੇ ਕਰਿੰਦਿਆਂ ’ਤੇ ਲੱਗੇ ਗੰਭੀਰ ਇਲਜ਼ਾਮ/ ਧਰਨੇ ‘ਤੇ ਬੈਠਾ ਫੌਜੀ, ਕਾਰਵਾਈ ਦੀ ਕੀਤੀ ਮੰਗ

0
2

ਸੁਨਾਮ ਦੇ ਸਿਵਲ ਹਸਪਤਾਲ ਵਿਚ ਪਾਰਕਿੰਗ ਠੇਕੇਦਾਰਾਂ ਵੱਲੋਂ ਫੌਜੀ ਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਾਹਾ ਪਿੰਡ ਦਾ ਰਹਿਣ ਵਾਲਾ ਫੌਜੀ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਿਆ ਸੀ, ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਨਾਲ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਫੌਜੀ ਹਸਪਤਾਲ ਵਿੱਚ ਹੀ ਧਰਨੇ ‘ਤੇ ਬੈਠ ਗਿਆ। ਫੌਜੀ ਜਵਾਨ ਨੇ ਠੇਕੇਦਾਰ ਦੇ ਕਰਿੰਦਿਆਂ ਉਤੇ ਪੱਗ ਦੀ ਬੇਅਦਬੀ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here