ਪੰਜਾਬ ਸੁਨਾਮ ਸਿਵਲ ਹਸਪਤਾਲ ‘ਚ ਫੌਜੀ ਦੀ ਕੁੱਟਮਾਰ/ ਪਾਰਕਿੰਗ ਦੇ ਕਰਿੰਦਿਆਂ ’ਤੇ ਲੱਗੇ ਗੰਭੀਰ ਇਲਜ਼ਾਮ/ ਧਰਨੇ ‘ਤੇ ਬੈਠਾ ਫੌਜੀ, ਕਾਰਵਾਈ ਦੀ ਕੀਤੀ ਮੰਗ By admin - November 6, 2026 0 1 Facebook Twitter Pinterest WhatsApp ਸੁਨਾਮ ਦੇ ਸਿਵਲ ਹਸਪਤਾਲ ਵਿਚ ਪਾਰਕਿੰਗ ਠੇਕੇਦਾਰਾਂ ਵੱਲੋਂ ਫੌਜੀ ਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਾਹਾ ਪਿੰਡ ਦਾ ਰਹਿਣ ਵਾਲਾ ਫੌਜੀ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਿਆ ਸੀ, ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਨਾਲ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਫੌਜੀ ਹਸਪਤਾਲ ਵਿੱਚ ਹੀ ਧਰਨੇ ‘ਤੇ ਬੈਠ ਗਿਆ। ਫੌਜੀ ਜਵਾਨ ਨੇ ਠੇਕੇਦਾਰ ਦੇ ਕਰਿੰਦਿਆਂ ਉਤੇ ਪੱਗ ਦੀ ਬੇਅਦਬੀ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।