ਕੋਟਕਪੂਰਾ ‘ਚ SBI ਕਸਟਮਰ ਕੇਅਰ ਦਫ਼ਤਰ ‘ਤੇ ਚੋਰਾਂ ਦਾ ਧਾਵਾਂ/ ਸ਼ਟਰ ਤੋੜ ਕੇ ਅੰਦਰ ਵੜੇ ਚੋਰ 25 ਹਜ਼ਾਰ ਲੈ ਕੇ ਫਰਾਰ

0
4

 

ਕੋਟਕਪੂਰਾ ਵਿੱਚ ਚੋਰਾਂ ਨੇ ਐਸਬੀਆਈ ਕਸਟਮਰ ਕੇਅਰ ਦਫ਼ਤਰ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਮੁਕਤਸਰ ਰੋਡ ‘ਤੇ ਸਥਿਤ ਦਫ਼ਤਰ ਵਿੱਚ ਬੀਤੀ ਰਾਤ ਨੂੰ ਵਾਪਰੀ। ਜਾਣਕਾਰੀ ਮੁਤਾਬਕ ਚੋਰਾਂ ਨੇ ਪਹਿਲਾਂ ਦਫ਼ਤਰ ਦਾ ਸ਼ਟਰ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ 20 ਤੋਂ 25 ਹਜ਼ਾਰ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ। ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੋ ਤੋਂ ਤਿੰਨ ਸ਼ੱਕੀ ਨੌਜਵਾਨ ਕੈਦ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਸਿਟੀ ਕੋਟਕਪੂਰਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ, ਦਫ਼ਤਰ ਸੰਚਾਲਕ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰੀ ਕਰਨ ਅਤੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here