ਝੋਟਾ ਕਤਲ ਕੇਸ: ਘਟਨਾ ਵਾਲੀ ਥਾਂ ‘ਤੇ ਪਹੁੰਚੀ ਸੀਬੀਆਈ/ ਢਾਹੀ ਗਈ ਦੁਕਾਨ ਦੇ ਮਲਬੇ ਦੀ ਬਾਰੀਕੀ ਨਾਲ ਜਾਂਚ/ ਮਲਬੇ ‘ਚੋਂ ਅਹਿਮ ਸੁਰਾਗ ਲੱਭਣ ਦੇ ਯਤਨ

0
2

 

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਨੇ ਹੁਣ ਘਟਨਾ ਵਾਲੀ ਥਾਂ ‘ਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਬੀਆਈ ਟੀਮ ਅੱਜ ਇੱਕ ਵਾਰ ਫਿਰ ਫਾਟਕਾਂ ਨੇੜੇ ਸਥਿਤ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ‘ਤੇ ਪਹੁੰਚੀ, ਜਿੱਥੇ ਢਾਹੀ ਗਈ ਦੁਕਾਨ ਦੇ ਮਲਬਾ ਹਟਾਇਆ ਗਿਆ। ਮਲਬੇ ਨੂੰ ਟਰਾਲੀ ਵਿੱਚ ਭਰਵਾ ਕੇ ਜਾਂਚ ਟੀਮ ਵੱਲੋਂ ਉਸ ਵਿੱਚੋਂ ਸਬੂਤ ਜਾਂ ਸੁਰਾਗ ਦੀ ਭਾਲ ਕੀਤੀ ਗਈ। ਜ਼ਿਕਰਯੋਗ ਹੈ ਕਿ 13 ਅਕਤੂਬਰ 2026 ਨੂੰ ਗੋਲੀ ਲੱਗਣ ਕਾਰਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ‘ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਸਨ ਅਤੇ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਸੀ। ਉੱਧਰ, ਪਰਿਵਾਰਕ ਮੈਂਬਰਾਂ ਅਤੇ ਇਨਸਾਫ ਮੋਰਚੇ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਧਰਨਾ ਜਾਰੀ ਹੈ। ਜਾਣਕਾਰੀ ਅਨੁਸਾਰ, ਸੀਬੀਆਈ ਟੀਮ ਨੇ ਅੱਜ ਸਵੇਰੇ ਮੌਕੇ ’ਤੇ ਪਹੁੰਚ ਕੇ ਮੈਡੀਕਲ ਸਟੋਰ ਦੇ ਮਲਬੇ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਅਤੇ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖੀ। ਜਾਂਚ ਟੀਮ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਲਬੇ ਵਿੱਚੋਂ ਮਾਮਲੇ ਨਾਲ ਸਬੰਧਤ ਕੋਈ ਅਹਿਮ ਸਬੂਤ ਜਾਂ ਸੁਰਾਗ ਮਿਲ ਸਕਦਾ ਹੈ ਜਾਂ ਨਹੀਂ।

LEAVE A REPLY

Please enter your comment!
Please enter your name here