ਪੰਜਾਬ ਫਰੀਦਕੋਟ ‘ਚ ਬਿਜਲੀ ਚੋਰੀ ਦਾ ਅਜੀਬ ਮਾਮਲਾ/ ਕੁੰਡੀ ਪਾ ਕੇ ਈ-ਰਿਕਸ਼ਾ ਚਾਰਜ ਕਰਦਾ ਚਾਲਕ ਕਾਬੂ/ ਨੰਗੀਆਂ ਤਾਰਾਂ ਤੋਂ ਹਾਦਸੇ ਦਾ ਖ਼ਤਰਾ, ਦੁਕਾਨਦਾਰਾਂ ਨੇ ਚੁੱਕੇ ਸਵਾਲ By admin - November 4, 2026 0 3 Facebook Twitter Pinterest WhatsApp ਫਰੀਦਕੋਟ ਦੀ ਜੁਬਲੀ ਸਿਨੇਮਾ ਮਾਰਕੀਟ ਵਿੱਚ ਬਿਜਲੀ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਈ-ਰਿਕਸ਼ਾ ਚਾਲਕ ਦੁਕਾਨਾਂ ਦੇ ਬਾਹਰ ਲੱਗੇ ਬਿਜਲੀ ਦੇ ਮੀਟਰਾਂ ਦੇ ਬਕਸੇ ਖੋਲ੍ਹ ਕੇ ਤਾਰ ਦੀ ਕੁੰਡੀ ਲਗਾ ਕੇ ਆਪਣੇ ਰਿਕਸ਼ੇ ਦੀ ਬੈਟਰੀ ਚਾਰਜ ਕਰ ਰਿਹਾ ਸੀ। ਦੁਕਾਨਦਾਰਾਂ ਨੇ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਦੁਕਾਨਦਾਰਾਂ ਮੁਤਾਬਕ, ਇਹ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਰਾਤ ਸਮੇਂ ਆਪਣਾ ਰਿਕਸ਼ਾ ਮਾਰਕੀਟ ਵਿੱਚ ਖੜ੍ਹਾ ਕਰਕੇ ਚਾਰਜ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਮੀਟਰਾਂ ਦੇ ਬਕਸੇ ਖੁੱਲ੍ਹੇ ਹੋਣ ਅਤੇ ਤਾਰਾਂ ਦੇ ਜੋੜ ਨੰਗੇ ਹੋਣ ਕਾਰਨ ਕਰੰਟ ਲੱਗਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਦੁਕਾਨਦਾਰਾਂ ਨੇ ਬਿਜਲੀ ਵਿਭਾਗ ਤੋਂ ਮੀਟਰ ਬਕਸਿਆਂ ਦੀ ਸੁਰੱਖਿਆ ਅਤੇ ਨੰਗੀਆਂ ਤਾਰਾਂ ਦੇ ਜੋੜਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋ ਰੋਜ਼ ਰਾਤ ਵੇਲੇ ਉਕਤ ਵਿਆਕਤੀ ਆਪਣਾ ਈ ਰਿਕਸ਼ਾ ਇਥੇ ਲਗਾ ਕੇ ਸੋ ਜਾਂਦਾ ਸੀ ਪਰ ਬਾਅਦ ’ਚ ਇਸ ਚੀਜ਼ ਦਾ ਪਤਾ ਲੱਗਾ ਕੇ ਇਹ ਬਿਜਲੀ ਮੀਟਰ ਦੇ ਬਕਸੇ ਖੋਲ੍ਹ ਕੇ ਉਸ ਵਿਚ ਤਾਰ ਦੀ ਕੁੰਡੀ ਲਗਾ ਕੇ ਆਪਣਾ ਈ ਰਿਕਸ਼ਾ ਚਾਰਜ ਕਰਦਾ ਸੀ। ਉਨ੍ਹਾਂ ਕਿਹਾ ਕਿ ਸਿਰਫ ਬਿਜਲੀ ਚੋਰੀ ਦਾ ਮਸਲਾ ਨਹੀਂ ਇਸ ਵੱਲੋ ਰਾਤ ਦੇ ਹਨੇਰੇ ਵਿਚ ਨੰਗੇ ਹਥਾ ਨਾਲ ਤਾਰਾ ਲਗਾਈਆ ਜਾ ਰਹੀਆਂ ਹਨ ਅਤੇ ਜੇਕਰ ਕਰੰਟ ਲੱਗਣ ਨਾਲ ਕੋਈ ਜਾਨੀ ਨੁਕਸਾਨ ਹੋ ਗਿਆ ਤਾਂ ਇਸ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਦੱਸਿਆ ਕੇ ਮਾਰਕੀਟ ਚ ਸਾਰੇ ਬਿਜਲੀ ਮੀਟਰ ਬਕਸੇ ਖੁੱਲੇ ਹੋਏ ਹਨ ਅਤੇ ਤਾਰਾ ਦੇ ਜੋੜ ਵੀ ਨੰਗੇ ਹਨ ਜਿਸ ਕਾਰਨ ਕਦੀ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ, ਇਸ ਵੱਲ ਬਿਜਲੀ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ।