ਜਲੰਧਰ ਦੇ ਪਚਰੰਗਾ ’ਚ ਬਜ਼ੁਰਗ ਨਾਲ ਠੱਗੀ/ ATM ਕਾਰਡ ਬਦਲ ਕੇ ਕਢਵਾਏ 30 ਹਜ਼ਾਰ/ ਮਦਦ ਦੇ ਬਹਾਨੇ ਬਦਲਿਆ ਸੀ ਏਟੀਐਮ ਕਾਰਡ

0
1

ਜਲੰਧਰ ਦਿਹਾਤੀ ਦੇ ਭੋਗਪੁਰ ਨੇੜਲੇ ਕਸਬਾ ਪਚਰੰਗਾ ਵਿੱਚ ATM ਕਾਰਡ ਬਦਲ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੈਨਰਾ ਬੈਂਕ ਦੇ ATM ਵਿੱਚ ਪੈਸੇ ਕਢਵਾਉਣ ਗਏ ਇੱਕ ਬਜ਼ੁਰਗ ਵਿਅਕਤੀ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਆਪਣਾ ਨਿਸ਼ਾਨਾ ਬਣਾਇਆ। ਮੁਲਜ਼ਮਾਂ ਨੇ ਮਦਦ ਕਰਨ ਦੇ ਬਹਾਨੇ ਬਜ਼ੁਰਗ ਦਾ ਅਸਲ ATM ਕਾਰਡ ਬਦਲ ਦਿੱਤਾ ਅਤੇ ਬਾਅਦ ਵਿਚ 30 ਹਜ਼ਾਰ ਰੁਪਏ ਕਢਵਾ ਲਏ। ਸਾਰੀ ਘਟਨਾ ATM ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਸ਼ੱਕੀਆਂ ਦੇ ਚਿਹਰੇ ਵੀ ਦਿਖਾਈ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਪਿੰਡ ਜੰਡੀਰ ਦਾ ਰਹਿਣ ਵਾਲਾ ਬਜ਼ੁਰਗ ਵਿਅਕਤੀ ਪਚਰੰਗਾ ਵਿੱਚ ਬੈਂਕ ਦੇ ਏਟੀਐਮ ਵਿੱਚ ਪੈਸੇ ਕਢਵਾਉਣ ਗਿਆ ਸੀ। ਦੋ ਅਣਪਛਾਤੇ ਵਿਅਕਤੀਆਂ ਨੇ ਉਸਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਉਸਦਾ ਕਾਰਡ ਬਦਲ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਸ਼ੱਕੀਆਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਨੂੰ ਬਾਅਦ ਵਿੱਚ ਧੋਖਾਧੜੀ ਦਾ ਪਤਾ ਲੱਗਿਆ। 30,000 ਦਾ ਲੈਣ-ਦੇਣ ਵੀ ਹੋਇਆ ਹੈ। ਪੀੜਤ ਨੇ ਤੁਰੰਤ ਬੈਂਕ ਨਾਲ ਸੰਪਰਕ ਕੀਤਾ ਅਤੇ ਆਪਣਾ ਏਟੀਐਮ ਕਾਰਡ ਬਲਾਕ ਕਰ ਦਿੱਤਾ ਹੈ।

LEAVE A REPLY

Please enter your comment!
Please enter your name here