ਖੇਤੀਬਾੜੀਪੰਜਾਬ ਸਮਰਾਲਾ ’ਚ ਮੀਂਹ ਦੀ ਭੇਂਟ ਚੜ੍ਹੀ ਕਿਸਾਨਾਂ ਦੀ ਮੱਕੀ ਦੀ ਫ਼ਸਲ/ ਭਾਰੀ ਮੀਂਹ ਨੇ ਖੋਲ੍ਹੀ ਮਾਰਕੀਟ ਕਮੇਟੀ ਦੇ ਦਾਅਵਿਆਂ ਦੀ ਪੋਲ By admin - June 17, 2025 0 8 Facebook Twitter Pinterest WhatsApp ਸਮਰਾਲਾ ਵਿਚ ਬੀਤੀ ਸ਼ਾਮ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਐ ਉੱਥੇ ਹੀ ਦਾਣਾ ਮੰਡੀ ਵਿਚ ਮੱਕੀ ਦੀ ਫਸਲ ਲੈ ਕੇ ਆਏ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਐ। ਭਾਰੀ ਮੀਂਹ ਦੇ ਚਲਦਿਆਂ ਮੰਡੀ ਵਿਚ ਆਈ ਮੱਕੀ ਦੀ ਫਸਲ ਭਿੱਜ ਗਈ ਐ। ਫਸਲ ਭਿੱਜਣ ਤੋਂ ਬਾਅਦ ਕਿਸਾਨਾਂ ਅੰਦਰ ਮਾਰਕੀਟ ਕਮੇਟੀ ਖਿਲਾਫ ਗੁੱਸਾ ਪਾਇਆ ਜਾ ਰਿਹਾ ਐ। ਕਿਸਾਨਾਂ ਦਾ ਕਹਿਣਾ ਐ ਕਿ ਮਾਰਕੀਟ ਕਮੇਟੀ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੋਏ ਨੇ। ਕਿਸਾਨਾਂ ਨੇ ਕਿਹਾ ਕਿ ਮੱਕੀ ਦੀ ਫਸਲ ਭਿੱਜਣ ਕਾਰਨ ਕਿਸਾਨਾਂ ਨੂੰ ਇਕ ਤੋਂ 5 ਕੁਇੰਟਲ ਤਕ ਦਾ ਨੁਕਸਾਨ ਝੱਲਣਾ ਪਵੇਗਾ। ਕਿਸਾਨਾਂ ਨੇ ਮਾਰਕੀਟ ਕਮੇਟੀ ਤੋਂ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਐ ਤਾਂ ਜੋ ਕਿਸਾਨਾਂ ਨੂੰ ਹੋਰ ਨੁਕਸਾਨ ਨਾ ਸਹਿਣਾ ਪਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਕਾਦੀਆਂ ਦੇ ਜਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਮਰਾਲਾ ਮਾਰਕੀਟ ਕਮੇਟੀ ਦੇ ਹਾਲਾਤ ਇੰਨੇ ਮਾੜੇ ਹਨ ਕਿ ਇਸ ਦਾਣਾ ਮੰਡੀ ਵਿੱਚ ਮੱਕੀ ਦੀ ਫਸਲ ਮੀਂਹ ਦੇ ਪਾਣੀ ਵਿਚ ਭਿੱਜ ਗਈ ਐ। ਉਹਨਾਂ ਕਿਹਾ ਕਿ ਮੰਡੀ ਵਿੱਚ ਆਈ ਫਸਲ ਦੀ ਸੰਭਾਲ ਦੀ ਜਿੰਮੇਵਾਰੀ ਮਾਰਕੀਟ ਕਮੇਟੀ ਦੀ ਹੁੰਦੀ ਹੈ ਪਰ ਮਾਰਕੀਟ ਕਮੇਟੀ ਦੇ ਦਾਅਵੇ ਹਰ ਵਾਰ ਖੋਖਲੇ ਸਾਬਤ ਹੁੰਦੇ ਨੇ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਭਿੱਜੀ ਮੱਕੀ ਦਾ ਵਪਾਰੀ ਨੇ ਪੂਰੀ ਰੇਟ ਨਹੀਂ ਦੇਣਾ, ਜਿਸ ਦਾ ਖਮਿਆਜਾ ਕਿਸਾਨ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮਾਰਕੀਟ ਕਮੇਟੀ ਨੇ ਪੁਖਤਾ ਪ੍ਰ੍ਬੰਧ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਕਿਸਾਨ ਅਮਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਾਣਾ ਮੰਡੀ ਵਿੱਚ ਮੱਕੀ ਦੀ ਫਸਲ ਲੈ ਕੇ ਆਇਆ ਸੀ ਪਰ ਫਸਲ ਦਾ ਭਾਅ ਲੱਗਣ ਤੋਂ ਪਹਿਲਾਂ ਹੀ ਮੀਹ ਆਉਣ ਦੇ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ 35 ਕੁਇੰਟਲ ਮੱਕੀ ਦੀ ਫਸਲ ਮੰਡੀ ਵਿੱਚ ਤੁਲਦੀ ਹੈ ਤਾਂ ਅੱਜ ਦੇ ਮੀਂਹ ਕਾਰਨ ਇੱਕ ਕੁਇੰਟਲ ਤੋਂ ਪੰਜ ਕੁਇੰਟਲ ਤੱਕ ਦਾ ਨੁਕਸਾਨ ਹੋ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਭਾਰੀ ਮੀਂਹ ਆਉਣ ਤੋਂ ਬਾਅਦ ਮਾਰਕੀਟ ਕਮੇਟੀ ਦਾ ਕੋਈ ਵੀ ਕਰਮਚਾਰੀ ਆ ਕੇ ਮੰਡੀ ਵਿੱਚ ਖੜਾ ਨਹੀਂ ਦਿਖਾਈ ਦਿੱਤਾ ਜੋ ਨਿੰਦਣਯੋਗ ਹੈ।