ਸੰਗਰੂਰ ਰੈਲੀ ਨੂੰ ਲੈ ਕੇ ਵਿਜੈਇੰਦਰ ਸਿੰਗਲਾ ਦੀ ਪ੍ਰੈੱਸ ਕਾਨਫਰੰਸ/ ਨਸ਼ੇ, ਬੇਰੁਜ਼ਗਾਰੀ ਬਾਰੇ ਸਰਕਾਰੀ ਦਾਅਵਿਆਂ ਤੇ ਚੁੱਕੇ ਸਵਾਲ/ ‘ਆਪ’ ਵਿਧਾਇਕਾਂ ਦੇ ਅਸਤੀਫ਼ਿਆਂ ’ਤੇ ਕੱਸਿਆ ਸਿਆਸੀ ਤੰਜ਼

0
3

ਸੰਗਰੂਰ ਵਿੱਚ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ 4 ਨਵੰਬਰ ਨੂੰ ਹੋਣ ਵਾਲੀ ਕਾਂਗਰਸ ਦੀ ਇਨਸਾਫ਼ ਰੈਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਰਾਹੁਲ ਗਾਂਧੀ ਸੰਗਰੂਰ ਪਹੁੰਚਣਗੇ। ਸਿੰਗਲਾ ਮੁਤਾਬਕ, ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਦੀ ਵਧਦੀ ਸਮੱਸਿਆ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਰੈਲੀ ਦੌਰਾਨ ਉਠਾਇਆ ਜਾਵੇਗਾ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਵੀ ਲਗਾਏ। ਵਿਧਾਇਕਾਂ ਜੋੜਾਮਾਜਰਾ ਅਤੇ ਪਠਾਨਮਾਜਰਾ ਦੇ ਅਸਤੀਫ਼ਿਆਂ ਬਾਰੇ ਸਿੰਗਲਾ ਨੇ ਕਿਹਾ ਕਿ ਇਸ ਤੋਂ ਪਾਰਟੀ ਅਤੇ ਸਰਕਾਰ ਪ੍ਰਤੀ ਵਿਧਾਇਕਾਂ ਦੀ ਨਾਰਾਜ਼ਗੀ ਸਾਹਮਣੇ ਆਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਕਾਂਗਰਸ ਮੁੜ ਸਰਕਾਰ ਬਣਾਏਗੀ।

LEAVE A REPLY

Please enter your comment!
Please enter your name here