ਗੁਰਦਾਸਪੁਰ ’ਚ ਜਾਇਦਾਦ ਖਾਤਰ ਫ਼ੌਜੀ ਦੀ ਕੁੱਟਮਾਰ/ ਰਿਸ਼ਤੇਦਾਰਾਂ ’ਤੇ ਲੱਗੇ ਇਲਜ਼ਾਮ, ਵੀਡੀਓ ਵਾਇਰਲ/ ਘਰ ’ਚ ਕੈਦ ਪਰਿਵਾਰ ਨੇ ਪੁਲਿਸ ਤੋਂ ਮੰਗਿਆ ਇਨਸਾਫ਼

0
2

ਗੁਰਦਾਸਪੁਰ ਦੇ ਪਿੰਡ ਸੈਨਪੁਰ ਅੱਬਲ ਖੈਰ ਵਿੱਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਛੁੱਟੀ ’ਤੇ ਆਏ ਇੱਕ ਫ਼ੌਜੀ ਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ੌਜੀ ਜਵਾਨ ਵਜ਼ੀਰ ਸਿੰਘ ਦੀ ਕੁੱਟਮਾਰ ਦੀ ਵੀਡੀਓ ਵੀ ਉਸ ਦੀ ਪਤਨੀ ਵੱਲੋਂ ਬਣਾਈ ਗਈ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਫ਼ੌਜੀ ਦੀ ਪਤਨੀ ਸਿਮੀ ਸੈਣੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਦੀ ਮਾਂ, ਭਰਾ, ਭਰਜਾਈ, ਭਤੀਜੇ ਅਤੇ ਹੋਰ ਰਿਸ਼ਤੇਦਾਰਾਂ ਨੇ ਜਾਇਦਾਦ ਦੇ ਵਿਵਾਦ ਕਾਰਨ ਉਸ ਦੀ ਕੁੱਟਮਾਰ ਕੀਤੀ। ਪਤਨੀ ਮੁਤਾਬਕ ਉਹ ਆਪਣੇ ਹੀ ਘਰ ਵਿੱਚ ਰਹਿਣ ਲਈ ਮਜਬੂਰ ਹਨ। ਸਥਾਨਕ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਫੌਜੀ ਦੀ ਪਤਨੀ ਦਾ ਦੋਸ਼ ਹੈ ਕਿ ਫੌਜੀ ਵਜ਼ੀਰ ਸਿੰਘ ਦੀ ਮਾਂ ,ਭਰਾ, ਭਰਜਾਈ, ਭਤੀਜੇ ਅਤੇ ਕੁਝ ਹੋਰ ਰਿਸ਼ਤੇਦਾਰਾਂ ਵੱਲੋਂ ਇਹ ਮਾਰ ਕੁਟਾਈ ਕੀਤੀ ਗਈ ਹੈ। ਜਿਸ ਕਾਰਨ ਉਸ ਨੂੰ ਚਾਰ ਦਿਨ ਹਸਪਤਾਲ ਵਿੱਚ ਰਹਿਣਾ ਪਿਆ ਅਤੇ ਹਜੇ ਵੀ ਉਸ ਦਾ ਇਲਾਜ ਚੱਲ ਰਿਹਾ ਹੈ। ਫੌਜੀ ਜਵਾਨ ਦੀ ਪਤਨੀ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਨੂੰ ਹਜੇ ਵੀ ਦਾ ਖਤਰਾ ਬਣਿਆ ਹੋਇਆ ਹੈ ਅਤੇ ਉਹ ਆਪਣੇ ਹੀ ਘਰ ਵਿੱਚ ਕੈਦ ਹੋ ਕੇ ਰਹਿ ਰਹੇ ਹਨ ।ਦੂਜੇ ਪਾਸੇ ਪੁਲਿਸ ਨੇ ਡਾਕਟਰ ਰਿਪੋਰਟ ਅਤੇ ਜਖਮੀ ਫੌਜੀ ਜਵਾਨ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਜੀਰ ਸਿੰਘ ਦੀ ਪਤਨੀ ਸਿਮੀ ਸੈਣੀ  ਨੇ ਦੱਸਿਆ ਕਿ ਉਸ ਦੇ ਘਰ ਵਾਲੇ ਨੇ ਆਪਣੀ ਇੱਕ ਦੁਕਾਨ ਬਣਾਈ ਹੋਈ ਹੈ ਜੋ ਕਿ ਉਸ ਦੇ ਨਾਂ ਤੇ ਰਜਿਸਟਰੀ ਹੈ। ਦੋਸ਼ ਹੈ ਕਿ ਉਹਨਾਂ ਦੀ ਖੇਤੀ ਵਾਲੀ ਜਮੀਨ  ਉੱਤੇ ਵੀ ਫੌਜੀ ਦੇ ਹੀ ਭਰਾਵਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਇਸ ਜਾਇਦਾਦ ਦੇ ਨਿਪਟਾਰੇ ਸਬੰਧੀ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਦੁਕਾਨ ਦੇ ਨੇੜੇ ਬੁਲਾਇਆ ਜਦੋਂ ਉਹ ਆਪਣੀ ਗੱਡੀ ਵਿੱਚੋਂ ਨਿਕਲਿਆ ਤਾਂ ਪਹਿਲਾਂ ਹੀ ਗਿਣੀ ਮਿਥੀ ਸਾਜਿਸ਼ ਤਹਿਤ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਤੇ ਹਮਲਾ ਕਰ ਦਿੱਤਾ।
ਸਿੰਮੀ ਸੈਣੀ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੀ ਤਾਂ ਉਸ ਉੱਤੇ ਵੀ ਪਰਿਵਾਰ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ ਉਸ ਨੇ ਦੱਸਿਆ ਕਿ ਉਸ ਵੱਲੋਂ ਮੌਕੇ ਤੇ ਵੀਡੀਓ ਬਣਾ ਲਈ ਗਈ ਸੀ ਜੋ ਕਿ ਉਹਨਾਂ ਕੋਲ ਮੌਜੂਦ ਹੈ ਸਿਮੀ ਸੈਣੀ ਨੇ ਦੱਸਿਆ ਕਿ ਉਸ ਨੇ ਵਜੀਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਜਿੱਥੇ ਉਸਦਾ ਵਿਰੋਧੀਆਂ ਦੇ ਕਹਿਣ ਤੇ ਡਾਕਟਰ ਵੱਲੋਂ ਠੀਕ ਇਲਾਜ ਨਾ ਕੀਤਾ ਗਿਆ। ਇਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਸਹੀ ਸਲਾਮਤ ਰੱਖਣ ਲਈ ਆਪਣੇ ਘਰ ਲੈ ਆਈ ਅਤੇ ਹੁਣ ਘਰ ਵਿੱਚ ਹੀ ਫੌਜੀ ਦਾ ਇਲਾਜ ਦਾ ਚੱਲ ਰਿਹਾ ਹੈ । ਉਹਨਾਂ ਦੀ ਆਪਣੀ ਖਰੀਦੀ ਹੋਈ ਜਾਇਦਾਦ ਤੇ ਵੀ ਰਿਸ਼ਤੇਦਾਰਾਂ ਵੱਲੋਂ ਆਪਣੇ ਤਾਲੇ ਲਗਾ ਗਏ ਹਨ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਫੌਜੀ ਜਵਾਨ ਦੇ ਬਿਆਨ ਲੈਣ ਪਹੁੰਚੇ ਮਾਮਲੇ ਦੇ ਜਾਂਚ ਅਫਸਰ ਏਐਸਆਈ ਜੈ ਸਿੰਘ ਨੇ ਦੱਸਿਆ ਕਿ ਬਿਆਨ ਲੈ ਲਏ ਗਏ ਹਨ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here