ਫਰੀਦਕੋਟ ਦੇ ਪਿੰਡ ਕਲੇਰ ਕੋਲ ਭਿਆਨਕ ਸੜਕ ਹਾਦਸਾ/ ਨਿੱਜੀ ਬੱਸ ਤੇ ਟਰੈਕਟਰ ਵਿਚਾਲੇ ਟੱਕਰ ’ਚ ਕਈ ਜ਼ਖਮੀ/ ਜ਼ਖਮੀ ਹਸਪਤਾਲ ’ਚ ਦਾਖਲ, ਪੁਲਿਸ ਕਰ ਰਹੀ ਜਾਂਚ

0
3

ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ-54 ’ਤੇ ਪਿੰਡ ਕਲੇਰ ਨੇੜੇ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਦੀਪ ਕੰਪਨੀ ਦੀ ਇੱਕ ਨਿੱਜੀ ਬੱਸ ਦੀ ਟਰੈਕਟਰ-ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਬੇਕਾਬੂ ਹੋ ਕੇ ਸਕੂਲ ਦੀ ਕੰਧ ਤੋੜਦੀ ਹੋਈ ਅੰਦਰ ਜਾ ਵੜੀ। ਇਸ ਦੌਰਾਨ ਇੱਕ ਹੋਰ ਟਰੈਕਟਰ-ਟਰਾਲੀ ਵੀ ਲਪੇਟ ਵਿੱਚ ਆ ਗਈ, ਜਿਸ ਕਾਰਨ ਟਰੈਕਟਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਬੱਸ ਚਾਲਕ ਅਤੇ ਕਈ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਦੀ ਵਜ੍ਹਾਂ ਇਕ ਟਰੈਕਟਰ ਦੇ ਅਚਾਨਕ ਲਿੰਕ ਰੋਡ ਵੱਲ ਮੁੜਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਫਰੀਦਕੋਟ ਤੋ ਦੀਪ ਕੰਪਨੀ ਦੀ ਬੱਸ ਜੌ ਅੰਮ੍ਰਿਤਸਰ ਵੱਲ ਜਾ ਰਹੀ ਸੀ ਤਾਂ ਪਿੰਡ ਕਲੇਰ ਕੋਲ ਪੁੱਜਣ ਤੇ ਇੱਕ ਟ੍ਰੈਕਟਰ  ਟਰਾਲੀ ਜੌ ਅਚਾਨਕ ਹਾਈਵੇ ਤੋ ਲਿੰਕ ਰੋਡ ਵੱਲ ਮੁੜਨ ਲੱਗੀ ਤਾਂ ਬੱਸ ਬੇਕਾਬੂ ਹੋਕੇ ਟਰੈਕਰ ਟਰਾਲੀ ਚ ਵੱਜਣ ਤੋ ਬਾਅਦ ਇਕ ਸਕੂਲ ਦੀ ਕੰਧ ਤੋੜਦੇ ਹੋਏ ਅੰਦਰ ਜਾ ਵੜੀ। ਇਸੇ ਦੌਰਾਨ ਟੱਕਰ ਵਜ਼ਨ ਤੋ ਬਾਅਦ ਟਰੈਕਰ ਦੂਜੇ ਟਰੈਕਟਰ ਟਰਾਲੀ ’ਚ ਜਾ ਵੱਜਿਆ, ਜੋ ਸੜਕ ਦੇ ਪਾਸੇ ਬਣੇ ਖਤਾਨਾ ’ਚ ਜਾ ਡਿੱਗਿਆ ਪਰ ਉਸ ਤੇ ਸਵਾਰ ਪਿਉ ਪੁੱਤ ਸੁਰੱਖਿਅਤ ਰਹੇ। ਹਾਦਸੇ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਲੋਕ ਤੁਰੰਤ ਪੁੱਜ ਗਏ ਜਿਨ੍ਹਾਂ ਵੱਲੋ ਜਖਮੀਆਂ ਦੀ ਸਹਾਇਤਾ ਕੀਤੀ ਅਤੇ ਜਿਆਦਾ ਜਖਮੀਆਂ ਨੂੰ ਹਸਪਤਾਲ਼ ਪਹੁੰਚਾਉਣ ’ਚ ਮਦਦ ਕੀਤੀ ਗਈ।

LEAVE A REPLY

Please enter your comment!
Please enter your name here