ਪੰਜਾਬ ਗੁਰਦਾਸਪੁਰ ਸ਼ਹਿਰ ਅੰਦਰ ਕਰਵਾ ਚੌਥ ਤਿਉਹਾਰ ਦੀ ਰੌਣਕ/ ਹਨੂਮਾਨ ਚੌਂਕ ’ਚ ਮਹਿੰਦੀ ਲਗਵਾਉਣ ਲਈ ਲੱਗੀ ਭੀੜ/ ਟੋਕਨ ਸਿਸਟਮ ਰਾਹੀਂ ਵਾਰੀ ਉਡੀਕ ਰਹੀਆਂ ਔਰਤਾਂ By admin - October 28, 2026 0 3 Facebook Twitter Pinterest WhatsApp ਭਾਰਤ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਤਿਉਹਾਰ ਨੂੰ ਲੈ ਕੇ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਦੇ ਹਨੂਮਾਨ ਚੌਂਕ ਵਿੱਚ ਮਹਿੰਦੀ ਲਗਵਾਉਣ ਲਈ ਔਰਤਾਂ ਦੀ ਭਾਰੀ ਭੀੜ ਇਕੱਠੀ ਹੋਈ। ਭੀੜ ਨੂੰ ਦੇਖਦਿਆਂ ਮਹਿੰਦੀ ਲਗਾਉਣ ਵਾਲੇ ਕਾਰੀਗਰਾਂ ਵੱਲੋਂ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ, ਜਿਸ ਤਹਿਤ ਔਰਤਾਂ ਆਪਣੀ ਵਾਰੀ ਦੀ ਉਡੀਕ ਕਰਕੇ ਹੱਥਾਂ ਅਤੇ ਪੈਰਾਂ ’ਤੇ ਮਹਿੰਦੀ ਲਗਵਾ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਕਰਵਾ ਚੌਥ ਸਾਲ ਦੇ ਖ਼ਾਸ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਦੀਆਂ ਵਿਆਹੁਤਾ ਔਰਤਾਂ ਬੇਸਬਰੀ ਨਾਲ ਉਡੀਕ ਕਰਦੀਆਂ ਹਨ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁੱਖੀ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਦੀਆਂ ਹਨ। ਉੱਥੇ ਹੀ ਮਹਿੰਦੀ ਕਾਰੀਗਰਾਂ ਨੇ ਦੱਸਿਆ ਕਿ ਵੱਖ-ਵੱਖ ਡਿਜ਼ਾਈਨਾਂ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਗਏ ਹਨ। ਭੀੜ ਜ਼ਿਆਦਾ ਹੋਣ ਕਾਰਨ ਔਰਤਾਂ ਨੂੰ ਆਪਣੀ ਵਾਰੀ ਲਈ ਲੰਬਾ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ।