ਪੰਜਾਬ ਜਲੰਧਰ ’ਚ ਪੁਲਿਸ ਮੁਲਾਜ਼ਮ ਦੇ ਬੇਹੋਸ਼ ਹੋ ਕੇ ਡਿੱਗਣ ਦਾ ਮਾਮਲਾ/ ਪੁਲਿਸ ਨੇ ਬਿਮਾਰੀ ਕਾਰਨ ਡਿੱਗਣ ਦੀ ਕੀਤੀ ਪੁਸ਼ਟੀ/ ਵੀਡੀਓ ਪੋਸਟ ਕਰਨ ਤੋਂ ਪਹਿਲਾਂ ਪ੍ਰਮਾਣਿਕਤਾ ਜਾਂਚਣ ਦੀ ਅਪੀਲ By admin - October 25, 2026 0 2 Facebook Twitter Pinterest WhatsApp ਜਲੰਧਰ ਪੁਲਿਸ ਨੇ ਸਥਾਨਕ ਹੋਟਲ ਦੇ ਬਾਹਰ ਦੇ ਬਾਹਰ ਪੁਲਿਸ ਮੁਲਾਜ਼ਮ ਦੀ ਕਥਿਤ ਨਸ਼ੇ ਦੀ ਹਾਲਤ ਵਿਚ ਡਿੱਗੇ ਹੋਣ ਦੇ ਮਾਮਲੇ ਵਿਚ ਸਪੱਸ਼ਟੀਕਰਨ ਦਿੱਤਾ ਹੈ। ਪੁਲਿਸ ਮੁਤਾਬਕ ਵੀਡੀਓ ਵਿਚ ਦਿਖਾਈ ਦਿੰਦਾ ਏਐਸਆਈ ਗੁਰਦੀਪ ਸਿੰਘ ਬਿਮਾਰੀ ਦੇ ਚਲਦਿਆਂ ਕਾਫੀ ਸਮੇਂ ਤੋਂ ਛੁੱਟੀ ਉਤੇ ਹੈ ਅਤ ਉਸ ਦੇ ਡਿੱਗਣ ਕਾਰਨ ਵੀ ਬਿਮਾਰੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਕੋਈ ਵੀ ਵੀਡੀਓ ਸ਼ੋਸ਼ਲ ਮੀਡੀਆ ਤੇ ਪਾਉਣ ਤੋਂ ਪਹਿਲਾਂ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਜਲੰਧਰ ਦੇ ਇੱਕ ਹੋਟਲ ਦੇ ਬਾਹਰ ਸੜਕ ‘ਤੇ ਇੱਕ ਪੁਲਿਸ ਵਾਲੇ ਦੇ ਬੇਹੋਸ਼ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਾਇਆ ਹੋਟਲ ਅਤੇ ਕੋਰਟ ਕੰਪਲੈਕਸ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਖੜੀ ਦਿਖਾਈ ਦੇ ਰਹੀ ਹੈ ਜਿਸ ‘ਤੇ ਪੰਜਾਬ ਪੁਲਿਸ ਲਿਖਿਆ ਹੋਇਆ ਹੈ, ਉਸਦਾ ਦਰਵਾਜ਼ਾ ਖੁੱਲ੍ਹਾ ਹੈ, ਅਤੇ ਇੱਕ ਵਿਅਕਤੀ ਨੇੜੇ ਹੀ ਸੜਕ ‘ਤੇ ਬੇਹੋਸ਼ ਪਿਆ ਹੋਇਆ ਹੈ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਪੁਲਿਸ ਵਾਲਾ ਸ਼ਰਾਬੀ ਸੀ। ਜਲੰਧਰ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਏਸੀਪੀ ਸੁਰੱਖਿਆ ਅਤੇ ਲਾਇਸੈਂਸਿੰਗ ਰਾਜੇਸ਼ ਕੁਮਾਰ ਦੇ ਅਨੁਸਾਰ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਏਐਸਆਈ ਗੁਰਦੀਪ ਸਿੰਘ, ਨੰਬਰ 2669 ਹੈ, ਜੋ ਇਸ ਸਮੇਂ ਲੰਬੀ ਛੁੱਟੀ ‘ਤੇ ਹੈ। ਪੁਲਿਸ ਦੇ ਅਨੁਸਾਰ, ਉਹ ਬਿਮਾਰ ਹੈ ਅਤੇ ਸੜਕ ‘ਤੇ ਡਿੱਗਣ ਦਾ ਕਾਰਨ ਬਿਮਾਰੀ ਦੱਸਿਆ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਵੀਡੀਓ ਜਾਂ ਜਾਣਕਾਰੀ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਤੋਂ ਪਹਿਲਾਂ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਅਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਅਫਵਾਹਾਂ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ।