ਪੰਜਾਬ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ’ਤੇ ਭਿਆਨਕ ਹਾਦਸਾ/ ਫਲਾਈਓਵਰ ’ਤੇ ਪਲਟਿਆ ਬੋਰੀਆਂ ਨਾਲ ਭਰਿਆ ਟਰੱਕ/ ਜਾਨੀ ਹਾਨੀ ਤੋਂ ਬਚਾਅ, ਗੱਡੀਆਂ ਦਾ ਹੋਇਆ ਕਾਫੀ ਨੁਕਸਾਨ By admin - October 15, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ’ਤੇ ਸੁਲਤਾਨਵਿੰਡ ਥਾਣੇ ਦੇ ਬਾਹਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਬਣੇ ਫਲਾਈਓਵਰ ਦੇ ਉਤੇ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਇੱਕ ਟਰੱਕ ਅਚਾਨਕ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਝੋਨੇ ਦੀਆਂ ਬੋਰੀਆਂ ਥਾਣੇ ਦੇ ਬਾਹਰ ਖੜ੍ਹੀਆਂ ਗੱਡੀਆਂ ’ਤੇ ਜਾ ਡਿੱਗੀਆਂ। ਹਾਦਸੇ ਕਾਰਨ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਸੜਕ ’ਤੇ ਬੋਰੀਆਂ ਖਿੱਲਰ ਗਈਆਂ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਕੇ ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਪਾਸੇ ਹਟਾਉਣ ਦੇ ਬੋਰੀਆਂ ਇਕੱਠੀਆਂ ਕਰਵਾ ਕੇ ਆਵਾਜਾਈ ਚਾਲੂ ਕਰਵਾਈ।