ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਫਾਇਰਿੰਗ ਮਾਮਲਾ/ ਕੁੱਝ ਘੰਟਿਆਂ ਅੰਦਰ ਗੋਲੀ ਚਲਾਉਣ ਵਾਲੇ ਮੁਲਜ਼ਮ ਕਾਬੂ/ ਕਈ ਘਟਨਾਵਾਂ ’ਚ ਸ਼ਾਮਲ ਸਨ ਫੜੇ ਗਏ ਮੁਲਜ਼ਮ By admin - October 15, 2026 0 4 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਕੱਪੜਾ ਵਪਾਰੀ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਘਟਨਾ ਤੋਂ ਕੁੱਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਹੈ। ਥਾਣਾ ਏ-ਡਿਵੀਜ਼ਨ ਦੇ ਇਲਾਕੇ ਵਿੱਚ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਹੋਰ ਵੀ ਕਈ ਘਟਨਾਵਾਂ ਵਿਚ ਸ਼ਾਮਲ ਸਨ। ਦੋਸ਼ੀ ਵਿਦੇਸ਼ ਵਿਚ ਬੈਠੇ ਆਕਾਵਾਂ ਦੀਆਂ ਹਦਾਇਤਾਂ ਤੇ ਘਟਨਾਵਾਂ ਅੰਜ਼ਾਮ ਦਿੰਦੇ ਸਨ। ਮੁਲਜਮਾਂ ਦੇ ਫੜੇ ਜਾਣ ਨਾਲ ਕਈ ਮਾਮਲੇ ਹੱਲ ਹੋ ਗਏ ਹਨ।