ਸਮਰਾਲਾ ’ਚ ਵੀ ਮੌਸਮ ਨੇ ਬਦਲੀ ਕਰਵਟ/ ਭਾਰੀ ਮੀਂਹ ਦੇ ਚਲਦਿਆਂ ਸੜਕਾਂ ’ਤੇ ਭਰਿਆ ਪਾਣੀ/ ਫਸਲਾਂ ਦੇ ਨੁਕਸਾਨ ਦਾ ਖਦਸ਼ਾ, ਕਿਸਾਨਾਂ ਦੀ ਚਿੰਤਾ ਵਧੀ

0
2

 

ਸੂਬੇ ਭਰ ਅੰਦਰ ਮੌਸਮ ਦੇ ਬਦਲੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਗੱਲ ਜੇਕਰ ਸਮਰਾਲਾ ਇਲਾਕੇ ਦੀ ਕੀਤੀ ਜਾਵੇ ਤਾਂ ਇੱਥੇ ਵੀ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾਉਣ ਤੋਂ ਬਾਅਦ ਲਗਾਤਾਰ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਸੜਕਾਂ ਉੱਪਰ ਪਾਣੀ ਇਕੱਠਾ ਹੋ ਗਿਆ ਹੈ। ਪਿਛਲੇ ਇੱਕ ਘੰਟੇ ਤੋਂ ਹੋ ਰਹੀ ਬਰਸਾਤ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਂਹ ਨਾਲ ਜਿੱਥੇ ਕਿਸਾਨਾਂ ਦੀ ਪੱਕੀ ਫਸਲਾਂ ਖੇਤਾਂ ਤੇ ਮੰਡੀਆਂ ਵਿਚ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ, ਉੱਥੇ ਸ਼ਹਿਰ ਦੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਮੁੜ ਸਵਾਲ ਉੱਠ ਰਹੇ ਹਨ।

LEAVE A REPLY

Please enter your comment!
Please enter your name here