ਪੰਜਾਬ ਸਮਰਾਲਾ ’ਚ ਵੀ ਮੌਸਮ ਨੇ ਬਦਲੀ ਕਰਵਟ/ ਭਾਰੀ ਮੀਂਹ ਦੇ ਚਲਦਿਆਂ ਸੜਕਾਂ ’ਤੇ ਭਰਿਆ ਪਾਣੀ/ ਫਸਲਾਂ ਦੇ ਨੁਕਸਾਨ ਦਾ ਖਦਸ਼ਾ, ਕਿਸਾਨਾਂ ਦੀ ਚਿੰਤਾ ਵਧੀ By admin - October 11, 2026 0 1 Facebook Twitter Pinterest WhatsApp ਸੂਬੇ ਭਰ ਅੰਦਰ ਮੌਸਮ ਦੇ ਬਦਲੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਗੱਲ ਜੇਕਰ ਸਮਰਾਲਾ ਇਲਾਕੇ ਦੀ ਕੀਤੀ ਜਾਵੇ ਤਾਂ ਇੱਥੇ ਵੀ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾਉਣ ਤੋਂ ਬਾਅਦ ਲਗਾਤਾਰ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਸੜਕਾਂ ਉੱਪਰ ਪਾਣੀ ਇਕੱਠਾ ਹੋ ਗਿਆ ਹੈ। ਪਿਛਲੇ ਇੱਕ ਘੰਟੇ ਤੋਂ ਹੋ ਰਹੀ ਬਰਸਾਤ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਂਹ ਨਾਲ ਜਿੱਥੇ ਕਿਸਾਨਾਂ ਦੀ ਪੱਕੀ ਫਸਲਾਂ ਖੇਤਾਂ ਤੇ ਮੰਡੀਆਂ ਵਿਚ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ, ਉੱਥੇ ਸ਼ਹਿਰ ਦੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਮੁੜ ਸਵਾਲ ਉੱਠ ਰਹੇ ਹਨ।