ਹੁਸ਼ਿਆਰਪੁਰ ’ਚ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ/ ਘਰ ਅੰਦਰ ਲਟਕਦੀ ਹਾਲਤ ’ਚ ਮਿਲੀ ਲਾਸ਼/ ਪਰਿਵਾਰ ਵੱਲੋਂ ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ

0
2

ਹੁਸਿ਼ਆਰਪੁਰ ਦੇ ਪਿੰਡ ਤਾਜੋਵਾਲ ਚੋਂ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ 33 ਸਾਲਾ ਰਕੇਸ਼ ਕੁਮਾਰ ਵਜੋਂ ਹੈ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੱਝ ਲੋਕਾਂ ਨੇ ਰਾਕੇਸ਼ ਕੁਮਾਰ ਦੇ ਘਰ ਚੋਰੀ ਕੀਤੀ ਸੀ, ਜਿਸ ਦੀ ਇਤਲਾਹ ਸਰਪੰਚ ਨੂੰ ਦਿੱਤੀ ਪਰ ਸਰਪੰਚ ਨੇ ਨਾ ਖੁਦ ਕਾਰਵਾਈ ਕੀਤੀ ਤੇ ਨਾ ਹੀ ਥਾਣੇ ਜਾਣ ਦਿੱਤਾ। ਇਸੇ ਦੌਰਾਨ ਅੱਜ ਉਸ ਦੀ ਲਾਸ਼ ਘਰ ਅੰਦਰ ਲਟਕਦੀ ਮਿਲੀ ਹੈ।
ਪਰਿਵਾਰ ਦਾ ਇਲਜ਼ਾਮ ਹੈ ਇਹ ਕਤਲ ਦੀ ਘਟਨਾ ਹੈ, ਜਿਸ ਨੂੰ ਸਰਪੰਚ ਦੇ ਸ਼ਹਿ ਉਤੇ ਚੋਰੀ ਕਰਨ ਵਾਲੇ ਲੋਕਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਦੂਜੇ ਪਾਸੇ ਸਰਪੰਚ ਨੇ ਖੁਦ ਤੇ ਲੱਗੇ ਦੋਸ਼ ਨਕਾਰੇ ਹਨ। ਸਰਪੰਚ ਮੁਤਾਬਕ ਉਨ੍ਹਾਂ ਦੀ ਸਰਪੰਚੀ ਦੀ ਚੋਣ ਨੂੰ ਲੈ ਕੇ ਰੰਜ਼ਿਸ਼ ਹੈ, ਜਿਸ ਦੇ ਚਲਦਿਆਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਤੇ ਚੋਰੀ ਵੀ ਕੀਤੀ ਸੀ ਜਿਸਦਾ ਉਸ ਵੱਲੋਂ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ। ਉਸਨੇ ਕਿਹਾ ਕਿ ਉਕਤ ਧਿਰ ਮੇਰੇ ਤੋਂ ਸਰਪੰਚੀ ’ਚ ਹਾਰੀ ਹੈ ਜਿਸ ਕਾਰਨ ਇਹ ਦੋਸ਼ ਲਾਏ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here