ਪੰਜਾਬ ਮੋਗਾ ’ਚ ਕਰਿਆਨਾ ਸਟੋਰ ’ਤੇ ਚੋਰੀ/ ਸ਼ਟਰ ਤੋੜ ਕੇ 30 ਹਜ਼ਾਰ ਦੀ ਨਕਦੀ ਚੋਰੀ/ CCTV ’ਚ ਕੈਦ ਹੋਏ ਨਕਾਬਪੋਸ਼ ਚੋਰ By admin - October 9, 2026 0 3 Facebook Twitter Pinterest WhatsApp ਮੋਗਾ ਸ਼ਹਿਰ ਦੇ ਲਾਲ ਸਿੰਘ ਰੋਡ ’ਤੇ ਅੱਜ ਤੜਕਸਾਰ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ। ਇੱਥੇ ਮੋਟਰਸਾਈਕਲ ਉਤੇ ਸਵਾਲ ਹੋ ਕੇ ਆਏ ਤਿੰਨ ਨਕਾਬਪੋਸ਼ ਗੱਲੇ ਵਿਚ ਪਏ 25 ਤੋਂ 30 ਹਜ਼ਾਰ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਕੇ ਫਰਾਰ ਹੋ ਗਏ। ਪੂਰੀ ਘਟਨਾ ਦੁਕਾਨ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ, ਲਾਲ ਸਿੰਘ ਰੋਡ ਸਥਿਤ ਵਿੱਕੀ ਕਰਿਆਨਾ ਸਟੋਰ ’ਤੇ ਸਵੇਰੇ ਕਰੀਬ 3:45 ਵਜੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਇਆ, ਜਦਕਿ ਦੋ ਵਿਅਕਤੀ ਬਾਹਰ ਖੜ੍ਹੇ ਰਹੇ। ਮੁਲਜ਼ਮ ਦੁਕਾਨ ਦੇ ਗੱਲੇ ਵਿੱਚ ਪਈ ਸ਼ਾਮ ਦੀ ਵਿਕਰੀ ਦੀ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਲੈ ਕੇ ਫ਼ਰਾਰ ਹੋ ਗਏ। ਦੁਕਾਨ ਦੇ ਮਾਲਕ ਅਤੇ ਵਾਰਡ ਨੰਬਰ 17 ਦੇ ਮੌਜੂਦਾ ਕੌਂਸਲਰ ਵਿਕਰਮ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਪਰਿਵਾਰ ਸੁੱਤਾ ਹੋਇਆ ਸੀ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਜਦੋਂ ਉਨ੍ਹਾਂ ਨੇ ਉੱਠ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੁਕਾਨ ਦਾ ਸ਼ਟਰ ਅੱਧਾ ਖੁੱਲ੍ਹਿਆ ਹੋਇਆ ਦਿਖਾਈ ਦਿੱਤਾ। ਬਾਹਰ ਆ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਲੱਗੇ ਹੋਏ ਸਨ, ਪਰ ਚੋਰਾਂ ਨੇ ਸ਼ਟਰ ਨੂੰ ਖਿੱਚ ਕੇ ਤੋੜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਨਾਲ ਹੀ ਕਾਮਨ ਸਰਵਿਸ ਸੈਂਟਰ ਵੀ ਹੈ, ਪਰ ਉੱਥੇ ਰੱਖੀ ਰਕਮ ਨੂੰ ਚੋਰਾਂ ਨੇ ਹੱਥ ਨਹੀਂ ਲਾਇਆ। ਸਿਰਫ਼ ਕਰਿਆਨੇ ਦੀ ਦੁਕਾਨ ਦੇ ਗੱਲੇ ਵਿੱਚੋਂ ਨਕਦੀ ਅਤੇ ਕਾਗਜ਼ਾਤ ਚੋਰੀ ਕੀਤੇ ਗਏ ਹਨ। ਉਨ੍ਹਾਂ ਅਨੁਸਾਰ, ਤਿੰਨਾਂ ਵਿਅਕਤੀਆਂ ਦੇ ਚਿਹਰੇ ਢਕੇ ਹੋਏ ਸਨ, ਜਿਸ ਕਾਰਨ ਹਾਲੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਕੌਂਸਲਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਪੀਸੀਆਰ ਦੀ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ। ਵੱਖ-ਵੱਖ ਟੀਮਾਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।