ਪੰਜਾਬ ਸੰਗਰੂਰ ’ਚ ਲਾਟਰੀ ਨੇ ਬਦਲੀ ਸਖਸ਼ ਦੀ ਕਿਸਮਤ/ ਲਾਟਰੀ ਟਿਕਟ ਤੋਂ ਨਿਕਲਿਆ ਇਕ ਕਰੋੜ ਦਾ ਇਨਾਮ/ ਤਿੰਨ ਦਿਨ ਬਾਅਦ ਵੀ ਸਾਹਮਣੇ ਨਹੀਂ ਆਇਆ ਜੇਤੂ By admin - October 8, 2026 0 7 Facebook Twitter Pinterest WhatsApp ਸੰਗਰੂਰ ਬੱਸ ਸਟੈਂਡ ਦੇ ਨੇੜੇ ਸਥਿਤ ਸ਼ਿਵ ਭੋਲੇ ਲਾਟਰੀ ਸਟਾਲ ਤੋਂ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਟਰੀ ਦਾ ਇਨਾਮ ਨਿਕਲੇ ਨੂੰ ਤਿੰਨ ਦਿਨ ਬੀਤ ਚੁੱਕੇ ਹਨ, ਪਰ ਹਾਲੇ ਤੱਕ ਇਸ ਲਾਟਰੀ ਦਾ ਜੇਤੂ ਆਪਣਾ ਇਨਾਮ ਲੈਣ ਲਈ ਸਾਹਮਣੇ ਨਹੀਂ ਆਇਆ। ਦੁਕਾਨਦਾਰ ਮੁਤਾਬਕ, ਸ਼ਿਵ ਭੋਲੇ ਲਾਟਰੀ ਸਟਾਲ ਤੋਂ ਵਿੱਕੀ ਇੱਕ ਲਾਟਰੀ ਟਿਕਟ ‘ਤੇ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮ ਨਿਕਲਣ ਤੋਂ ਬਾਅਦ ਦੁਕਾਨਦਾਰ ਅਤੇ ਆਸ-ਪਾਸ ਦੇ ਲੋਕ ਵੀ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਆਖ਼ਿਰ ਉਹ ਖੁਸ਼ਕਿਸਮਤ ਵਿਅਕਤੀ ਕੌਣ ਹੈ, ਜਿਸ ਦੀ ਟਿਕਟ ‘ਤੇ ਇੰਨਾ ਵੱਡਾ ਇਨਾਮ ਨਿਕਲਿਆ ਹੈ। ਦੁਕਾਨਦਾਰ ਨੇ ਲਾਟਰੀ ਖਰੀਦਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਸੰਗਰੂਰ ਬੱਸ ਸਟੈਂਡ ਦੇ ਨੇੜੇ ਸ਼ਿਵ ਭੋਲੇ ਲਾਟਰੀ ਸਟਾਲ ਤੋਂ ਲਾਟਰੀ ਟਿਕਟ ਖਰੀਦੀ ਸੀ, ਉਹ ਆਪਣੀ ਟਿਕਟ ਜ਼ਰੂਰ ਚੈੱਕ ਕਰਨ। ਜੇਕਰ ਕਿਸੇ ਦੀ ਟਿਕਟ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ ਤਾਂ ਉਹ ਜਲਦ ਤੋਂ ਜਲਦ ਸਬੰਧਤ ਪ੍ਰਕਿਰਿਆ ਪੂਰੀ ਕਰਕੇ ਆਪਣਾ ਇਨਾਮ ਪ੍ਰਾਪਤ ਕਰੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਇੱਕ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਕਦੋਂ ਸਾਹਮਣੇ ਆਉਂਦਾ ਹੈ।