ਪੰਜਾਬ ਫਰੀਦਕੋਟ ’ਚ ਨੌਜਵਾਨ ’ਤੇ ਜਾਨਲੇਵਾ ਹਮਲਾ/ 15-20 ਨੌਜਵਾਨਾਂ ਨੇ ਘਰ ਕੇ ਕੀਤੀ ਕੁੱਟਮਾਰ/ ਲੋਕਾਂ ’ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ By admin - October 8, 2026 0 3 Facebook Twitter Pinterest WhatsApp ਫਰੀਦਕੋਟ ਦੀ ਡੋਗਰ ਬਸਤੀ ਵਿਚ ਦੇਰ ਸ਼ਾਮ ਸ਼ਰੇਆਮ ਗੁੰਡਾਗਰਦੀ ਹੋਣ ਮਾਮਲਾ ਸਾਹਮਣੇ ਆਇਆ। ਇਥੇ ਆਪਣੇ ਸਾਥੀ ਸਮੇਤ ਘਰੇਲੂ ਸਮਾਨ ਲੈਣ ਜਾ ਰਹੇ ਨੌਜਵਾਨ ਨੂੰ 15-20 ਹਥਿਆਰਬੰਦ ਨੌਜਵਾਨਾਂ ਦੀ ਭੀੜ ਨੇ ਘੇਰ ਕੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਦੇ ਭਰਾ ਮੁਤਾਬਕ ਉਨ੍ਹਾਂ ਦਾ ਕਾਫੀ ਸਮਾਂ ਪਹਿਲਾਂ ਝਗੜਾ ਹੋਇਆ ਸੀ, ਜਿਸ ਦਾ ਰਾਜ਼ੀਨਾਮਾ ਹੋ ਗਿਆ ਸੀ। ਇਸੇ ਰੰਜ਼ਿਸ਼ ਨੂੰ ਲੈ ਕੇ ਹਮਲਾ ਹੋਇਆ ਹੈ। ਘਟਨਾ ਨੂੰ ਲੈ ਕੇ ਸਥਾਨਕ ਵਾਸੀਆਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮੁਹੱਲਾ ਵਾਸੀਆਂ ਅਤੇ ਕੌਂਸਲਰ ਨੇ ਦੱਸਿਆ ਕਿ ਅਕਸਰ ਹੀ ਮੁੱਹਲੇ ਦੇ ਅੰਦਰ ਗੁੰਡਾ ਅਨਸਰਾਂ ਵੱਲੋਂ ਲੜਾਈ ਝਗੜੇ ਕੀਤੇ ਜਾਂਦੇ ਹਨ ਪਰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਉਨ੍ਹਾਂ ਤੇ ਨਕੇਲ ਨਹੀਂ ਕੱਸ ਸਕੀ ਜਿਸ ਨਾਲ ਮਾਹੌਲ ਕਾਫੀ ਡਰ ਵਾਲਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਖਿਲਾਫ਼ ਪੁਲਿਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਗੱਲਬਾਤ ਕਰਦਿਆਂ ਨੌਜਵਾਨ ਦੇ ਦੋਸਤ ਅਤੇ ਭਰਾ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਹਮਲਾਵਰਾਂ ਵੱਲੋਂ ਨਾਲਦੇ ਸਾਥੀਆਂ ਦੀ ਕੁੱਟਮਾਰ ਕੀਤੀ ਗਈ ਹੈਂ ਪ੍ਰੰਤੂ ਪੁਲਿਸ ਤੇ ਕਥਿਤ ਦੋਸ਼ ਲਗਾਉਂਦੇ ਆ ਕਿਹਾ ਕਿ ਪੁਲਿਸ ਵੱਲੋਂ ਕਦੇ ਵੀ ਘਟਣਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਤੇ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਦੱਸਿਆ ਕੇ ਪਹਿਲਾ ਕੋਈ ਪੁਰਾਣੀ ਰੰਜਿਸ਼ ਸੀ ਜਿਸ ਦੇ ਚਲਦੇ ਪਹਿਲਾ ਅਣਬਣ ਰਹੀ ਪਰ ਹੁਣ ਉਹ ਮਾੜੇ ਕੰਮਾਂ ਤੋਂ ਕਿਨਾਰਾ ਕਰ ਚੁੱਕੇ ਹਨ ਪਰ ਫਿਰ ਵੀ ਸਾਡੇ ਤੇ ਵਾਰ ਵਾਰ ਹਮਲੇ ਕਰ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।