ਤਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਪ੍ਰਤਾਪ ਬਾਜਵਾ/ ਮਾਂ ਨੇ ਇਨਸਾਫ਼ ’ਚ ਮਦਦ ਦੀ ਕੀਤੀ ਅਪੀਲ/ ਬਾਜਵਾ ਵੱਲੋਂ ਇਨਸਾਫ਼ ’ਚ ਮਦਦ ਦਾ ਭਰੋਸਾ

0
3

ਕਾਂਗਰਸੀ ਆਗੂ ਅੱਜ ਗੁਰਦਾਸਪੁਰ ਦੀ ਰੰਧਾਵਾ ਕਾਲੋਨੀ ਪਹੁੰਚੇ ਜਿੱਥੇ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਕਤਲ ਕੀਤੇ ਗਏ ਤੇਜਿੰਦਰ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਤਜਿੰਦਰ ਦੀ ਮਾਤਾ ਨਰਿੰਦਰ ਕੌਰ ਨੇ ਭਾਵੁਕ ਹੋ ਕੇ ਬਾਜਵਾ ਅੱਗੇ ਇਨਸਾਫ਼ ਦੀ ਮੰਗ ਰੱਖੀ। ਬਾਜਵਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਇਨਸਾਫ ਦਿਵਾਉਣ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਮਾਮਲਾ SIT ਦੀ ਜਾਂਚ ਅਧੀਨ ਹੈ, ਇਸ ਲਈ ਉਹ ਇਸ ਪੜਾਅ ’ਤੇ ਕਾਨੂੰਨੀ ਪੱਖ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਉਮੀਦ ਜਤਾਈ ਕਿ ਜਾਂਚ ਤੋਂ ਬਾਅਦ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਦੱਸਣਯੋਗ ਹੈ ਕਿ ਤਜਿੰਦਰ ਦੀ ਆਤਮਿਕ ਸ਼ਾਂਤੀ ਲਈ ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ ਸੀ, ਜਿਸ ਦਾ ਭੋਗ 5 ਅਕਤੂਬਰ ਨੂੰ ਪਾਇਆ ਜਾਣਾ ਹੈ। ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਹੋਰ ਲੋਕ ਲਗਾਤਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।
ਇਸੇ ਤਹਿਤ ਪ੍ਰਤਾਪ ਸਿੰਘ ਬਾਜਵਾ ਵੀ ਪਰਿਵਾਰ ਵਿਚਕਾਰ ਪੁੱਜੇ। ਬਾਜਵਾ ਨੂੰ ਸਾਹਮਣੇ ਦੇਖਦਿਆਂ ਹੀ ਤਜਿੰਦਰ ਦੀ ਮਾਤਾ ਨਰਿੰਦਰ ਕੌਰ ਦਾ ਦਰਦ ਇੱਕ ਵਾਰ ਫਿਰ ਛਲਕ ਪਿਆ। ਭਰੇ ਮਨ ਅਤੇ ਅੱਥਰੂਆਂ ਨਾਲ ਮਾਂ ਨੇ ਆਪਣੇ ਪੁੱਤ ਨਾਲ ਵਾਪਰੀ ਘਟਨਾ ਬਾਰੇ ਗੱਲ ਕਰਦਿਆਂ ਬਾਜਵਾ ਅੱਗੇ ਇਨਸਾਫ਼ ਦੀ ਮੰਗ ਰੱਖੀ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਤਜਿੰਦਰ ਦੀ ਮਾਤਾ ਨੂੰ ਭਰੋਸਾ ਦਿਵਾਇਆ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦਾ ਸੱਚ ਸਾਹਮਣੇ ਆਉਣ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਜਿੱਥੇ ਵੀ ਲੋੜ ਪਈ, ਉਹ ਪਰਿਵਾਰ ਦੇ ਨਾਲ ਖੜ੍ਹਨਗੇ।

LEAVE A REPLY

Please enter your comment!
Please enter your name here