ਆਨੰਦਪੁਰ ਸਾਹਿਬ ਵਿਖੇ ਖੱਬੀਆਂ ਪਾਰਟੀਆਂ ਦਾ ਪ੍ਰਦਰਸ਼ਨ/ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ/ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ

0
2

ਚੋਣ ਕਮਿਸ਼ਨਰ ਦੀਆਂ ਧਾਦਲੀਆਂ ਨੂੰ ਲੈ ਕੇ ਦੇਸ਼ ਭਰ ਅੰਦਰ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਹੈ। ਇਸੇ ਤਹਿਤ ਖੱਬੀਆਂ ਪਾਰਟੀਆਂ ਦੇ ਸੱਦੇ ਉਤੇ ਸੀਪੀਆਈ ਅਤੇ ਸੀਪੀਆਈ ਐਮ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਦੋਵੇਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਭਾਰਤ ਦੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਤੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਵਰਕਰ ਬੱਸ ਸਟੈਂਡ ਤੇ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦੇ ਹੋਏ ਕਲਗੀਧਰ ਮਾਰਕੀਟ ਨੇੜੇ ਮੇਨ ਰੋਡ ਉੱਤੇ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਆਗੂਆਂ ਨੇ ਦੇਸ਼ ਨਾਲ ਗੱਦਾਰੀ ਬਦਲੇ ਮੁੱਖ ਚੋਣ ਕਮਿਸ਼ਨਰ ਖਿਲਾਫ ਦੇਸ਼ ਧਰੋਹੀ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਤੇ ਸੀਪੀਆਈ ਦੇ ਆਗੂ ਗੁਰਨਾਮ ਸਿੰਘ ਔਲਖ, ਸੀਪੀਆਈਐਮ ਦੇ ਆਗੂ ਸੁਰਜੀਤ ਸਿੰਘ ਢੇਰ, ਦਵਿੰਦਰ ਨੰਗਲੀ, ਸਤਨਾਮ ਸਿੰਘ ਨੇ ਕਿਹਾ ਕਿ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨੇ ਦੇਸ਼ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ। ਇਸ ਉਤੇ ਦੇਸ਼ ਧ੍ਰੋਹ ਦਾ ਪਰਚਾ ਹੋਣਾ ਦਰਜ ਹੋਣਾ ਚਾਹੀਦਾ। ਐਸਆਈਆਰ ਦੇ ਨਾਂ ਤੇ ਆਮ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ, ਜਿਸ ਨਾਲ ਭਾਜਪਾ ਦੀ ਜਿੱਤ ਦਾ ਰਾਹ ਪੱਧਰ ਆ ਕੀਤਾ ਗਿਆ। ਉਨ੍ਹਾਂ ਸਾਰਾ ਕੁਝ ਭਾਜਪਾ ਨੂੰ ਲਾਭ ਪਹੁੰਚਾਉਣ ਲਈ ਕੀਤਾ ਤੇ ਉਹ 13 ਕਰੋੜ ਲੋਕਾਂ ਦੇ ਵੋਟਰਾਂ ਦਾ ਕਾਤਲ ਹੈ। ਲੋਕਾਂ ਤੋਂ ਵੋਟਾਂ ਪਾਉਣ ਦਾ ਅਧਿਕਾਰ ਵੋਟਾਂ ਦੀ ਸੁਧਾਈ ਮੁਹਿੰਮ ਰਾਹੀਂ ਖੋਹ ਰਹੀ ਹੈ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦ ਨੂੰ ਬੜਾਵਾ ਦੇ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਆਪਣੇ ਪੱਖ ਵਿੱਚ ਕਾਨੂੰਨ ਬਣਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ। ਇਸ ਮੌਕੇ ਤੇ ਗੁਲਜਾਰ ਸਿੰਘ ਨੰਗਲੀ, ਰਾਮਪਾਲ ਤਾਰਾਪੁਰ ਈਸ਼ਵਰ ਸਿੰਘ,ਦਵਿੰਦਰ ਕੁਮਾਰ ਸਰਥਲੀ ,ਭਾਗ ਸਿੰਘ ਮਾਂਗੇਵਾਲ, ਰਾਮਨਾਥ ਨਾਨੋਵਾਲ, ਤਰਸੇਮ ਸਿੰਘ ਨਾਨੋਵਾਲ, ਅਵਿਨਾਸ਼ ਸ਼ਰਮਾ,ਅਸ਼ਵਨੀ ਕੁਮਾਰ ਮੋਹੀ ਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here