ਸਿਆਸੀਪੰਜਾਬ ਜਲੰਧਰ ਕੈਂਟ ਇਲਾਕੇ ਅੰਦਰ ਜਸ਼ਨਾਂ ਦਾ ਮਾਹੌਲ/ ਪ੍ਰਗਟ ਸਿੰਘ ਦੇ ਵਧਾਈ ਦੇਣ ਵਾਲਿਆਂ ਦਾ ਤਾਂਤਾ/ ਸਮਰਥਕਾ ਨੇ ਲੱਡੂ ਵੰਡ ਮਨਾਈ ਖੁਸ਼ੀ By admin - October 3, 2026 0 3 Facebook Twitter Pinterest WhatsApp ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪੂਰੇ ਹਲਕੇ ਅੰਦਰ ਖੁਸ਼ੀ ਦਾ ਮਾਹੌਲ ਹੈ। ਇਸੇ ਦੌਰਾਨ ਪ੍ਰਗਟ ਸਿੰਘ ਦੇ ਜਲੰਧਰ ਕੈਂਟ ਸਥਿਤ ਘਰ ਅੰਦਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਘਰ ਵਿਚ ਇਕੱਤਰ ਹੋਏ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਪਰਗਟ ਸਿੰਘ ਇਸ ਸਮੇਂ ਦਿੱਲੀ ਵਿੱਚ ਹਨ ਜਦੋਂ ਕਿ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਵਿੱਚ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੇ ਸਮਰਥਕਾਂ ਨੇ ਨਿੱਜੀ ਤੌਰ ‘ਤੇ ਜਸ਼ਨ ਮਨਾਇਆ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਝੀ ਕੀਤੀ। ਸਮਰਥਕਾਂ ਦਾ ਕਹਿਣਾ ਹੈ ਕਿ ਪਰਗਟ ਸਿੰਘ ਦੀ ਸੂਬਾ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਨੇ ਜਲੰਧਰ ਛਾਉਣੀ ਅਤੇ ਪੰਜਾਬ ਭਰ ਵਿੱਚ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਫੈਲਾਅ ਦਿੱਤਾ ਹੈ।