ਜਲਾਲਾਬਾਦ ਦੇ ਡੀਐਸਪੀ ਦਫਤਰ ’ਚ ਚੱਲੀ ਗੋਲੀ/ ਦੋ ਗਰੁੱਪਾਂ ਵਿਚਾਲੇ ਰੰਜ਼ਿਸ਼ ਤਹਿਤ ਹੋਈ ਫਾਇਰਿੰਗ/ ਪੁਲਿਸ ਵੱਲੋਂ ਪਿਸਤਲ ਸਮੇਤ ਦੋ ਜਣੇ ਗ੍ਰਿਫਤਾਰ

0
4

 

ਜਲਾਲਾਬਾਦ ਦੇ ਡੀਐਸਪੀ ਦਫਤਰ ਦੇ ਬਾਹਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ। ਇਸੇ ਦੌਰਾਨ ਇੱਕ ਗਰੁੱਪ ਦੇ ਕੁਝ ਮੈਂਬਰ ਹਮਲੇ ਤੋਂ ਬਚਣ ਲਈ ਡੀਐਸਪੀ ਦਫ਼ਤਰ ਵਿਚ ਵੜ ਗਏ। ਇਸ ਤੋਂ ਬਾਦ ਦੂਸਰੇ ਗਰੁੱਪ ਵੱਲੋਂ ਡੀਐਸਪੀ ਦਫਤਰ ਦੇ ਬਾਹਰ ਖੜੇ ਹੋ ਕੇ ਗੋਲੀਆਂ ਚਲਾ ਦਿੱਤੀਆਂ। ਐਸਐਚਓ ਥਾਣਾ ਸਿਟੀ ਮੋਹਿਤ ਧਵਨ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਾਬੂ ਮੁਲਜ਼ਮਾਂ ਕੋਲੋਂ ਇੱਕ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ। ਫੜੇ ਗਏ ਲੋਕ ਸਰਹੱਦੀ ਪਿੰਡਾਂ ਦੇ ਨਾਲ ਸੰਬੰਧਿਤ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here