ਜਲਾਲਾਬਾਦ ’ਚ ਸਰਪੰਚ ’ਤੇ ਫਾਇਰਿੰਗ ਮਾਮਲੇ ’ਚ ਨਵਾਂ ਮੌੜ/ ਰੋਸ ਵਜੋਂ ਆਪ ਆਗੂ ਸੁਧੀਰ ਕੁਕਣਾ ਨੇ ਦਿੱਤਾ ਅਸਤੀਫਾ/ ਪੁਲਿਸ ਕਾਰਵਾਈ ਨਾ ਹੋਣ ਤੋਂ ਨਰਾਜ ਹੋ ਕੇ ਚੁੱਕਿਆ ਕਦਮ

0
3

ਜਲਾਲਾਬਾਦ ਦੇ ਪਿੰਡ ਭਗਸਰ ਦੇ ਨੌਜਵਾਨ ਸਰਪੰਚ ਸੁਧੀਰ ਕੂਕਣਾ ਨੇ ਹਮਲੇ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਰਪੰਚ ਨੇ ਇਹ ਕਦਮ ਗੋਲੀਆਂ ਚਲਾਉਣ ਵਾਲਿਆਂ ਤੇ ਢਿੱਲੀ ਕਾਰਵਾਈ ਦੇ ਰੋਸ ਵਜੋਂ ਚੁੱਕਿਆ ਹੈ। ਸਰਪੰਚ ਮੁਤਾਬਕ ਪੁਲਿਸ ਨੇ ਘਟਨਾ ਵਿਚ ਸ਼ਾਮਲ ਸ਼ਖਸ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਉਸ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਪਾਰਟੀ ਵਿਚ ਆਪਣੇ ਅਬਜਰਵਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ  ਆਮ ਆਦਮੀ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਫਾਜ਼ਿਲਕਾ ਦੇ ਅਬਜਰਵਰ ਹਨ ਅਤੇ ਉਨ੍ਹਾਂ ਦੀ ਮਾਂ ਇੰਦਰਾ ਦੇਵੀ ਮੌਜੂਦਾ ਜ਼ਿਲ੍ਹਾ ਪਰਿਸ਼ਦ ਉਪ ਚੇਅਰਮੈਨ ਹਨ। ਬੀਤੀ 21 ਸਿਤੰਬਰ ਨੂੰ ਸੁਧੀਰ ਕੂਕਣਾ ‘ਤੇ ਉਸ ਵੇਲੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆ ਚਲੀਆਂ ਜਦੋਂ ਉਹ ਆਪਣੇ ਸਾਥੀਆਂ ਨਾਲ ਘਰ ਦੇ ਬਾਹਰ ਵਿਹੜੇ ਵਿਚ ਬੈਠ ਕੇ ਮੀਟਿੰਗ ਕਰ ਰਹੇ ਸਨ। ਪੁਲਿਸ ਨੇ ਭਾਗਸਰ ਦੇ ਹੀ ਇੱਕ ਵਿਆਕਤੀ ਅਰੁਣ ਮਾਕੜ ਖਿਲਾਫ ਅਧੀਨ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਹੈ ਪਰ ਹਲੇ ਤਕ ਗਿਰਫਤਾਰੀ ਨਾ ਹੋਣ ਕਰਕੇ ਇਹ ਕਦਮ ਚੁੱਕਿਆ ਹੈ।
ਅੱਜ ਸਰਪੰਚ ਸੁਧੀਰ ਕੂਕਣਾ ਨੇ ਆਪਣੇ 11 ਸਾਲਾਂ ਦੇ ਬੱਚੇ ਅਤੇ ਆਪਣੇ ਪਰਿਵਾਰ ਸਮੇਤ ਥਾਣੇ ਬਾਹਰ ਧਰਨਾ ਲਾ ਦਿੱਤਾ। ਇਸ ਧਰਨੇ ਵਿਚ ਉਨ੍ਹਾਂ ਦੇ ਪਿੰਡ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ  ਨੇ ਸਮਰਥਨ ਵਜੋਂ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਚ ਰਹਿੰਦਿਆਂ ਅਤੇ ਅਹੁਦੇਦਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ , ਕਾਰਵਾਈ ਨਹੀਂ ਹੋ ਰਹੀ ਤਾਂ ਆਮ ਲੋਕ ਕਿ ਉਮੀਦ ਰੱਖਣਗੇ। ਇਹ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕਾਰਵਾਈ ਨਹੀਂ ਹੁੰਦੀ ।
ਉਧਰ ਥਾਣਾ ਬਹਾਵ ਵਾਲਾ ਦੇ ਇੰਚਾਰਜ ਰਵਿੰਦਰ ਸ਼ਰਮਾ ਨੇ ਕਿਹਾ ਕਿ ਸਰਪੰਚ ‘ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਪਿੰਡ ਦੇ ਹੀ ਵਾਸੀ ਅਰੁਣ ਮਾਕੜ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਵਲੋ ਹਰ ਤਕਨੀਕ ਰਾਹੀਂ ਹਮਲਾਵਰਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲਦ ਹੀ ਉਨ੍ਹਾਂ ਦੀ ਭਾਲ ਕਰ ਲਈ ਜਾਵੇਗੀ ।

LEAVE A REPLY

Please enter your comment!
Please enter your name here