ਪੰਜਾਬ ਲੁਧਿਆਣਾ ’ਚ 4 ਮਹੀਨੇ ਦੇ ਬੱਚੇ ਦਾ ਬੱਚਾ ਅਗਵਾ/ 11 ਸਾਲਾ ਲੜਕੀ ਤੋਂ ਬੱਚਾ ਖੋਹ ਕੇ ਫਰਾਰ/ ਪੁਲਿਸ ਜਾਂਚ ਕਰ ਰਹੀ ਹੈ। By admin - September 28, 2026 0 2 Facebook Twitter Pinterest WhatsApp ਲੁਧਿਆਣਾ ਦੇ ਨਿਊ ਚੰਦਰ ਨਗਰ ਇਲਾਕੇ ਵਿੱਚ ਬੱਚਾ ਅਗਵਾ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 12 ਸਾਲਾ ਸੋਨਮ 4 ਮਹੀਨੇ ਦੇ ਬੱਚੇ ਸਮੇਤ ਘਰ ਨੇੜੇ ਦੁਕਾਨ ਤੋਂ ਚਾਕਲੇਟ ਖਰੀਦਣ ਗਈ ਸੀ, ਜਿੱਥੇ ਇਕ ਔਰਤ ਤੇ ਵਿਅਕਤੀ ਨੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਿਆਂ ਬੱਚਾ ਲੈ ਲਿਆ ਅਤੇ ਫਰਾਰ ਹੋ ਗਏ। ਬੱਚੀ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਗਲੀ ਵਿਚ ਗਾਇਬ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੋਨਮ ਆਪਣੇ 4 ਸਾਲਾ ਭਰਾ ਕਾਰਤਿਕ ਅਤੇ 4 ਮਹੀਨੇ ਦੇ ਆਰੀਅਨ ਨਾਲ ਬੱਚਿਆਂ ਲਈ ਕੁਝ ਖਰੀਦਣ ਲਈ ਆਪਣੇ ਘਰ ਦੇ ਨੇੜੇ ਇੱਕ ਦੁਕਾਨ ‘ਤੇ ਗਈ ਸੀ। ਇਸੇ ਦੌਰਾਨ ਇੱਕ ਆਦਮੀ ਅਤੇ ਇੱਕ ਔਰਤ ਉੱਥੇ ਪਹੁੰਚੇ। ਉਨ੍ਹਾਂ ਨੇ ਖੁਦ ਨੂੰ ਰਿਸ਼ਤੇਦਾਰ ਦਸਦਿਆਂ ਬੱਚਾ ਖੋਹਿਆ ਤੇ ਫਰਾਰ ਹੋ ਗਏ। ਅਗਵਾਕਾਰਾਂ ਵਿਚ ਵਿਅਕਤੀ ਦੀ ਉਮਰ 25-26 ਸਾਲ ਅਤੇ ਔਰਤ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਬੱਚੇ ਦਾ ਪਿਤਾ ਅਲੋਕ ਮੁਤਾਬਕ ਉਹ ਮੂਲ ਰੂਪ ਵਿੱਚ ਅਯੁੱਧਿਆ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਲੁਧਿਆਣਾ ਵਿੱਚ ਪੱਥਰ ਕੱਟਣ ਦਾ ਕੰਮ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦੀ ਪਤਨੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ, ਇਸ ਲਈ ਉਸਦੀ ਭਤੀਜੀ ਸੋਨਮ, ਜੋ ਕਿ ਜਲੰਧਰ ਵਿੱਚ ਰਹਿੰਦੀ ਹੈ, ਬੱਚਿਆਂ ਦੀ ਦੇਖਭਾਲ ਕਰਨ ਆਈ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਐਸਐਚਓ ਹੈਬੋਵਾਲ ਜਸਬੀਰ ਸਿੰਘ ਨੇ ਕਿਹਾ ਕਿ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਂਚ ਅਤੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿੱਚ ਹੋਰ ਠੋਸ ਜਾਣਕਾਰੀ ਦੇਵੇਗੀ।