ਸੁਖਪਾਲ ਖਹਿਰ ਦਾ ਆਮ ਆਦਮੀ ਪਾਰਟੀ ’ਤੇ ਹਮਲਾ/ ਸਰਕਾਰੀ ਕੋਠੀਆਂ ’ਤੇ ਦਿੱਲੀ ਵਾਲਿਆਂ ਕਬਜ਼ੇ ਦੇ ਇਲਜ਼ਾਮ/ ਸਿਸੋਦੀਆ ਤੇ ਗਾਇਤਰੀ ਬਿਸ਼ਨੋਈ ਦੇ ਦੇ ਹਵਾਲੇ ਨਾਲ ਚੁੱਕੇ ਸਵਾਲ

0
3

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਉਤੇ ਦਿੱਲੀ ਵਾਲਿਆਂ ਦੇ ਕਬਜ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਆਪਣੇ ਬਿਆਨ ਵਿਚ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿਚ ਬੈਠੇ ਦਿੱਲੀ ਵਾਲਿਆਂ ਵੱਲੋਂ ਕਬਜ਼ਾ ਕਰ ਰੱਖਿਆ ਹੈ।  ਮੁਨੀਸ਼ ਸਿਸੋਦੀਆ, ਸਤਿੰਦਰ ਜੈਨ, ਦੀਪਕ ਚੌਹਾਨ ਅਤੇ ਗਾਇਤਰੀ ਬਿਸ਼ਨੋਈ ਦਾ ਹਵਾਲਾ ਦਿੰਦਿਂਆਂ ਸੁਖਪਾਲ ਖਹਿਰਾ ਨੇ ਸਵਾਲ ਕੀਤਾ ਕਿ ਇਨ੍ਹਾਂ ਗੈਰ-ਪੰਜਾਬੀਆਂ ਨੂੰ ਪੰਜਾਬ ਦੇ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿੱਚ ਰਹਿਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ।
ਸੁਖਪਾਲ ਖਹਿਰਾ ਨੇ ਗਾਇਤਰੀ ਬਿਸ਼ਨੋਈ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੈਂ ਵਿਰੋਧੀ ਧਿਰ ਦੇ ਆਗੂ ਵਜੋਂ  ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾ ਰਿਹਾ ਹਾਂ ਪਰ ਇਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਵਰਤਦਿਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਦਿੱਲੀ ਵਾਲਿਆਂ ਦੀਆਂ ਅਜਿਹੀਆਂ ਗਤੀਵਿਧੀਆਂ ਖਿਲਾਫ ਆਵਾਜ਼ ਚੁੱਕਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here