ਫਾਜਿਲਕਾ ਪੁਲਿਸ ਵੱਲੋਂ ਚੌਂਕੀਦਾਰ ’ਤੇ ਹਮਲੇ ਦੇ ਦੋਸ਼ੀ ਕਾਬੂ/ 7 ਮੁਲਜ਼ਮਾਂ ’ਚੋਂ 3 ਕਾਬੂ, ਬਾਕੀਆਂ ਦੀ ਭਾਲ ਜਾਰੀ/ ਰੰਜ਼ਿਸ਼ ਤਹਿਤ ਕੀਤਾ ਗਿਆ ਸੀ ਹਮਲਾ

0
2

 

ਫਾਜਿਲਕਾ ਪੁਲਿਸ ਨੇ ਚੌਂਕੀਦਾਰ ਨੂੰ ਗੰਭੀਰ ਜ਼ਖਮੀ ਕਰਨ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ 7 ਮੁਲਜ਼ਮਾਂ ਵਿਚੋਂ 3 ਜਣਿਆਂ ਨੂੰ ਘਟਨਾ ਤੋਂ ਕੁੱਝ ਹੀ ਘੰਟਿਆ ਅੰਦਰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਹਮਲਾ ਰੰਜ਼ਿਸ਼ ਤਹਿਤ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਾਜਿਲਕਾ ਗਗਨ ਅਜੀਤ ਸਿੰਘ ਨੇ ਕਿਹਾ ਕਿ ਚੌਂਕੀਦਾਰ ਤੇ ਹਮਲਾ ਕਰਨ ਵਾਲੇ ਉਸ ਦੇ ਗੁਆਂਢੀ ਹੀ ਸਨ ਅਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਹਮਲਾ ਹੋਇਆ ਸੀ।
ਇਸ ਤੋਂ ਪਹਿਲਾਂ ਵੀ ਚੌਂਕੀਦਾਰ ਅਤੇ ਉਸਦੇ ਗੁਆਂਢੀਆਂ ਦੇ ਵਿਚਾਲੇ ਲੜਾਈ ਝਗੜਾ ਹੋਇਆ ਸੀ ਹਾਲਾਂਕਿ ਇਸ ਦੌਰਾਨ ਪੁਲਿਸ ਦਾ ਇਹ ਵੀ ਕਹਿਣਾ ਕਿ ਚੌਂਕੀਦਾਰ ਵੱਲੋਂ ਪੁਲਿਸ ਨੂੰ ਗੁਮਰਾਹ ਕੀਤਾ ਗਿਆ ਅਤੇ ਵਪਾਰੀ ਵਰਗ ਵੱਲੋਂ ਵੀ ਥਾਣੇ ਦਾ ਗੇਟ ਨਾ ਖੋਲੇ ਜਾਣ ਦੀ ਗੱਲ ਆਖੀ ਗਈ ਜੋ ਸਰਾਸਰ ਝੂਠੀ ਹੈ ਕਿਉਂਕਿ ਰਾਤ ਸਮੇਂ ਥਾਣੇ ਦੇ ਗੇਟ ਖੁੱਲੇ ਸਨ ਅਤੇ ਸ਼ਿਕਾਇਤ ਕਰਨ ਦੇ ਵਾਸਤੇ ਵਪਾਰੀ ਵਰਗ ਵੀ ਉਥੇ ਪਹੁੰਚਿਆ ਸੀ ਜਿਨਾਂ ਦੀਆਂ ਸੀਸੀਟੀਵੀ ਵੀ ਹਨ।
ਫਿਲਹਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

LEAVE A REPLY

Please enter your comment!
Please enter your name here