ਪੰਜਾਬ ਮਾਨਸਾ ’ਚ ਅਰਸ਼ਦੀਪ ਦੇ ਘਰ ਪਹੁੰਚੇ ਕੇਵਲ ਢਿੱਲੋਂ/ ਪਰਿਵਾਰ ਨਾਲ ਮਿਲ ਕੇ ਸਾਂਝਾ ਕੀਤਾ ਦੁੱਖ/ ਪਾਰਟੀ ਵੱਲੋਂ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ By admin - September 24, 2026 0 2 Facebook Twitter Pinterest WhatsApp ਮਾਨਸਾ ਵਿਖੇ ਭਾਜਪਾ ਦੀ ਨਸ਼ਾ ਵਿਰੋਧੀ ਸੰਕਲਪ ਦੇ ਦੌਰਾਨ ਸੜਕ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਅਰਸ਼ਦੀਪ ਸਿੰਘ ਦੇ ਘਰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਪਹੁੰਚੇ ਜਿੱਥੇ ਉਹਨਾਂ ਪਰਿਵਾਰ ਦੇ ਨਾਲ ਹਮਦਰਦੀ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਪਰਿਵਾਰ ਦੀ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ। ਐਂਕਰ-ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਵਿਰੋਧੀ ਸੰਕਲਪ ਯਾਤਰਾ ਅੱਜ ਉਸ ਵੇਲੇ ਅਚਾਨਕ ਰੋਕਣੀ ਪਈ ਜਦੋਂ ਜਿਲ੍ਹੇ ਦੇ ਪਿੰਡ ਕੋਟ ਧਰਮੂ ਵਿਖੇ ਭਾਜਪਾ ਦੇ ਵਰਕਰਾਂ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅਰਸ਼ਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਮਾਨਸਾ ਦੇ ਪਿੰਡ ਰਮਦਿੱਤੇ ਵਾਲਾ ਵਿਖੇ ਅਰਸ਼ਦੀਪ ਸਿੰਘ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪਾਰਟੀ ਇਸ ਔਖੀ ਘੜੀ ਵਿਚ ਪੀੜਤ ਪਰਿਵਾਰ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਭਾਜਪਾ ਵੱਲੋਂ ਕੱਢੀ ਗਈ ਯਾਤਰਾ ਦੇ ਦੌਰਾਨ ਨੌਜਵਾਨ ਅਰਸ਼ਦੀਪ ਸਿੰਘ ਨੇ ਆਪਣੀ ਜਾਨ ਗਵਾ ਲਈ ਹੈ ਜਿਸ ਲਈ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਅਤੇ ਪਾਰਟੀ ਹਮੇਸ਼ਾ ਪਰਿਵਾਰ ਦੇ ਨਾਲ ਰਹੇਗੀ ਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਅਸਫਲ ਹੋਈ ਹੈ ਉੱਥੇ ਹੀ ਭਾਜਪਾ ਵੱਲੋਂ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚੋਂ ਨੌਜਵਾਨ ਵੱਡੇ ਪੱਧਰ ਤੇ ਸਾਥ ਦੇ ਰਹੇ ਨੇ ਤੇ ਅੱਜ ਇਸੇ ਜਾਗਰੂਕਤਾ ਯਾਤਰਾ ਦੇ ਦੌਰਾਨ ਅਰਸ਼ਦੀਪ ਸਿੰਘ ਸਾਡੇ ਵਿਚਕਾਰ ਨਹੀਂ ਰਿਹਾ। ਉਹਨਾਂ ਕਿਹਾ ਕਿ ਬਹੁਤ ਹੀ ਮਿਹਨਤੀ ਅਤੇ ਪੜਿਆ ਲਿਖਿਆ ਨੌਜਵਾਨ ਸੀ ਜਿਸ ਦੇ ਲਈ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।