ਜਲੰਧਰ ’ਚ ਗਾਇਕ ਵੱਲੋਂ ਗੁਰਬਾਣੀ ਗਾਇਨ ਦਾ ਮਾਮਲਾ/ ਸਿੱਖ ਆਗੂਆਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਮੰਗੀ ਕਾਰਵਾਈ/ ਗਾਇਕ ਤੇ ਪ੍ਰਬੰਧਕਾਂ ਨੇ ਮੰਗੀ ਮੁਆਫੀ

0
2

 

ਜਲੰਧਰ ਦੇ ਜਿਮਖਾਨਾ ਕਲੱਬ ਵਿਖੇ ਇਕ ਪ੍ਰੋਗਰਾਮ ਗਾਇਕ ਅੰਗਦ ਤਲਵਾੜ ਵੱਲੋਂ ਗੁਰਬਾਣੀ ਗਾਇਨ ਦਾ ਮੁੱਦਾ ਗਰਮਾ ਗਿਆ ਹੈ। ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਆਵਾਜ਼ ਏ ਕੌਮ ਸੰਸਥਾ ਦੇ ਆਗੂ ਹਰਜਿੰਦਰ ਸਿੰਘ ਜਿੰਦਾ ਮੁਤਾਬਕ ਗਾਇਕ ਨੇ ਨੰਗੇ ਸਿਰ ਗੁਰਬਾਣੀ ਦਾ ਗਲਤ ਉਚਾਰਨ ਕੀਤਾ ਕੀਤਾ ਹੈ। ਇਸ ਤੋਂ ਇਲਾਵਾ ਸਾਹਮਣੇ ਲੋਕ ਨੱਚ ਰਹੇ ਸਨ ਜੋ ਗੁਰਬਾਣੀ ਦਾ ਅਪਮਾਨ ਹੈ। ਉਧਰ ਮਾਮਲਾ ਗਰਮਾਉਣ ਤੋਂ ਬਾਅਦ ਗਾਇਕ ਅੰਗਦ ਤਲਵਾੜ ਤੇ ਪ੍ਰਬੰਧਕਾਂ ਨੇ ਸਿੱਖ ਸੰਗਤ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਅਣਜਾਣੇ ਵਿਚ ਬਿਨਾਂ ਸਿਰ ਢੱਕੇ ਗੁਰਬਾਣੀ ਦਾ ਗਾਇਨ ਹੋ ਗਿਆ ਹੈ, ਜਿਸ ਲਈ ਉਹ ਸੰਗਤ ਤੋਂ ਮੁਆਫੀ ਮੰਗਦੇ ਹਨ। ਇਸੇ ਤਰ੍ਹਾਂ ਜਿੰਮਖਾਨਾ ਪ੍ਰਬੰਧਕਾਂ ਨੇ ਵੀ ਮੁਆਫੀ ਮੰਗੀ ਹੈ।

LEAVE A REPLY

Please enter your comment!
Please enter your name here