ਪੰਜਾਬ ਧੂਰੀ ਨਗਰ ਕੌਂਸਲ ਦੀ ਟੈਂਕੀ ’ਤੇ ਚੜ੍ਹੇ ਅੰਗਹੀਣ/ ਕਾਲੀਆਂ ਝੰਡੀਆਂ, ਪੈਟਰੋਲ ਤੇ ਸਲਫਾਸ ਲੈ ਗਏ ਨਾਲ/ ਹੱਕੀ ਮੰਗਾਂ ਮੰਨਣ ਦੀ ਕੀਤੀ ਮੰਗ By admin - September 22, 2026 0 2 Facebook Twitter Pinterest WhatsApp ਪਿੱਛਲੇ 46 ਦਿਨਾਂ ਤੋਂ ਆਪਣੀਆਂ ਹੱਕਾਂ ਦੇ ਮੰਗਾਂ ਲਈ ਹੜਤਾਲ ’ਤੇ ਬੈਠੇ ਅੰਗਹੀਣ ਮੁੜ ਟੈਂਕੀ ’ਤੇ ਚੜ੍ਹ ਗਏ ਹਨ। ਨਗਰ ਕੌਂਸਲ ਧੂਰੀ ਦੀ ਟੈਂਕੀ ਉਤੇ ਕਾਲੀਆਂ, ਝੰਡੀਆਂ, ਪਟਰੌਲ ਤੇ ਸਲਫਾਸ ਲੈ ਕੇ ਚੜ੍ਹੇ ਅੰਗਹੀਣਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਆਪਣੀ ਜਾਨ ਦੇ ਦੇਣਗੇ, ਜਿਸ ਦੀ ਜ਼ਿੰਮੇਵਾਰ ਸਰਕਾਰ ਦੀ ਹੋਵੇਗੀ। ਦੱਸਣਯੋਗ ਹੈ ਕਿ ਇਹ ਪਹਿਲਾਂ ਵੀ ਇਹ ਇੱਕ ਵਾਰ ਟੈਂਕੀ ਉਪਰ ਚੜ ਚੁੱਕੇ ਹਨ ਪਰ ਪ੍ਰਸ਼ਾਸ਼ਨ ਦੁਆਰਾ ਹਰਪਾਲ ਚੀਮਾ ਨਾਲ ਮੀਟਿੰਗ ਦਾ ਕਹਿ ਕੇ ਥੱਲੇ ਉਤਰ ਲਿਆ ਗਿਆ ਸੀ ਅਤੇ ਓਹਨਾ ਦੀ ਮੀਟਿੰਗ ਵੀ ਇੱਕ ਹੋਟਲ ਦੇ ਵਿਚ ਕਾਰਵਾਈ ਗਈ ਜੋ ਕਿ ਬੇਸਿੱਟਾ ਰਹੀ ਸੀ। ਅੰਗਹੀਣਾਂ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਕੋਈ ਵੀ ਸਰਕਾਰ ਦਾ ਨੁਮਾਇੰਦਾ ਓਹਨਾ ਕੋਲ ਨਹੀਂ ਪਹੁੰਚਿਆ। ਅੰਗਹੀਣਾਂ ਦੇ ਪ੍ਰਧਾਨ ਨੇ ਕਿਹਾ ਕੇ ਸਾਡੀਆਂ ਕੋਈ ਖਾਸ ਮੰਗਾ ਨਹੀਂ ਹਨ ਅਸੀਂ ਚਾਹੁੰਨੇ ਹਾਂ ਕੇ ਸਾਡੀ ਪੈਨਸ਼ਨ 1500 ਤੋਂ ਵਧਾ ਕੇ 5000 ਹਜਾਰ ਕੀਤੀ ਜਾਵੇ ਅਤੇ ਬੇਕਲੋਗ ਦੀਆਂ ਪੋਸਟਾਂ ਨੇ 1654 ਓਹ ਭਰੀਆਂ ਜਾਣ ਬੱਸ ਇਹ ਸਾਡੀਆਂ ਮੰਗਾਂ ਹਨ ਪਰ ਪੰਜਾਬ ਸਰਕਾਰ ਸਾਨੂੰ ਲੋਲੀਪੋਪ ਦੇ ਰਹੀ ਹੈ ਅਸੀਂ ਅੱਜ ਪੈਟਰੋਲ ਤੇ ਸਲਫਾਸ ਲੈ ਕੇ ਚੜੇ ਹਾਂ ਆਰ ਜਾ ਪਾਰ ਲੜਾਈ ਲੜਨ ਲਈ ਅਗਰ ਸਾਨੂੰ ਕੁਝ ਹੁੰਦਾ ਹੈ ਉਸਦੀ ਜਿੰਮੇਵਾਰ ਭਗਵੰਤ ਮਾਨ ਅਤੇ ਹਰਪਾਲ ਚੀਮਾ ਹੋਵੇਗਾ ਹੁਣ ਸਾਨੂੰ ਕੋਈ ਵੀ ਮੀਟਿੰਗ ਨਹੀਂ ਚਾਹੀਦੀ ਨਾ ਹੀ ਅਸੀਂ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੈ।