ਮਨਪ੍ਰੀਤ ਇਆਲੀ ਦਾ ਚਾਵਲਾ ਮਾਮਲੇ ’ਤੇ ਤਿੱਖਾ ਪ੍ਰਤੀਕਰਮ/ ਪਵਿੱਤਰ ਧਰਤੀ ’ਤੇ ਵਾਪਰੀ ਘਟਨਾਕ੍ਰਮ ਦੀ ਸਖਤ ਨਿੰਦਾ/ ਐਸਜੀਪੀਸੀ ਪ੍ਰਧਾਨ ਤੇ ਅਕਾਲੀ ਦਲ ਨੂੰ ਦੱਸਿਆ ਜ਼ਿੰਮੇਵਾਰ

0
2

ਅਕਾਲੀ ਦਲ ਵਾਰਿਸ ਪੰਜਾਬ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਲੱਗੇ ਦੋਸ਼ਾਂ ਨੂੰ ਲੈ ਕੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਐਸਜੀਪੀਸੀ ਮੈਂਬਰ ਦੀ ਹਰਕਤ ਨੇ ਪੂਰੀ ਨਾਨਕ ਨਾਮ ਲੇਵੇ ਸੰਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਲਈ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ, ਜੋ ਐਸਜੀਸੀਪੀ ਦੀਆਂ ਲੰਮੇ ਸਮੇਂ ਤੋਂ ਚੋਣਾਂ ਨਹੀਂ ਕਰਵਾ ਰਹੀ, ਜਿਸ ਕਾਰਨ ਗਲਤ ਲੋਕਾਂ ਨੂੰ ਐਸਜੀਪੀਸੀ ਤੇ ਕਾਬਜ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਐਸਜੀਪੀਸੀ ਪ੍ਰਧਾਨ ਧਾਮੀ, ਸੁਖਬੀਰ ਬਾਦਲ ਤੇ ਜਥੇਦਾਰ ਗੜਗੱਜ ਤੋਂ ਜਵਾਬ ਮੰਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਉੱਤੇ ਲੱਗੇ ਬਲਾਤਕਾਰ ਦੇ ਸੰਗੀਨ ਇਲਜ਼ਾਮ ਲੱਗਣ ਨੇ ਸਿੱਖ ਕੌਮ ਨੂੰ ਸਰਮਸ਼ਾਰ ਕੀਤਾ ਹੈ।  ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਨੁਮਾਇੰਦਿਆਂ ਦਾ ਅਜਿਹੇ ਗੰਭੀਰ ਦੋਸ਼ਾਂ ਦੇ ਘੇਰੇ ਵਿੱਚ ਆਉਣਾ ਹਰ ਗੁਰੂ-ਨਾਨਕ ਨਾਮ ਲੇਵਾ ਸਿੱਖ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਇਹ ਸੱਭ ਹੋਣਾ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਹੈ।
ਪਿਛਲੇ ਲਗਭਗ 15 ਸਾਲਾਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਨਾ ਕਰਵਾਉਣ ਦਾ ਹੀ ਇਹ ਖ਼ਮਿਆਜ਼ਾ ਹੈ ਕਿ ਅਜਿਹੇ ਦਾਗੀ ਤੇ ਖ਼ਰਾਬ ਅਕਸ ਵਾਲੇ ਵਿਅਕਤੀ ਇਸ ਪਵਿੱਤਰ ਸੰਸਥਾ ’ਤੇ ਕਾਬਜ਼ ਹੋ ਕੇ ਬੈਠੇ ਹਨ। ਇਸ ਪੂਰੀ ਘਟਨਾ ਅਤੇ ਸੰਸਥਾ ਦੇ ਅਕਸ ਨੂੰ ਲੱਗੇ ਦਾਗ਼ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੂਰੀ ਤਰ੍ਹਾਂ ਜ਼ਿੰਮੇਵਾਰ ਅਤੇ ਕੌਮ ਨੂੰ ਜਵਾਬਦੇਹ ਹਨ। ਇਸ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਹੋਣੀ ਲਾਜ਼ਮੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।

LEAVE A REPLY

Please enter your comment!
Please enter your name here