ਤਰਨ ਤਾਰਨ ਦੇ ਪਿੰਡ ਠੱਠਾ ’ਚ ਬਣ ਰਹੀ ਸੜਕ ਦਾ ਮਾਮਲਾ/ ਤਿੰਨ ਮਹੀਨੇ ਬਾਦ ਵੀ ਮੁਕੰਮਲ ਨਹੀਂ ਹੋਇਆ ਸੜਕ ਦਾ ਕੰਮ/ ਲਾਪ੍ਰਵਾਹੀ ਦੇ ਲੱਗੇ ਇਲਜ਼ਾਮ, ਕੰਮ ਛੇਤੀ ਮੁਕੰਮਲ ਕਰਨ ਦੀ ਮੰਗ

0
2

ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਤਿੰਨ ਮਹੀਨੇ ਤੋਂ ਬਣ ਰਹੀ ਸੜਕ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇੱਥੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਵੱਖ ਵੱਖ ਪਿੰਡਾਂ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਸੜਕ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਡਾਕਟਰ ਸੁਖਬੀਰ ਸਿੰਘ ਅਤੇ ਸਾਬਕਾ ਸੈਨਿਕ ਦੇ ਆਗੂ ਸਵਿੰਦਰ ਪਾਲ ਸਿੰਘ ਅਤੇ ਹੋਰ ਵੱਖ ਵੱਖ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤਕਰੀਬਨ ਤਿੰਨ ਮਹੀਨੇ ਤੋਂ ਇਹ ਸੜਕ ਉੱਪਰ ਮੋਟਾ ਪੱਥਰ ਪਾਇਆ ਗਿਆ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੜਕ ਪਿੰਡ ਘਰਿਆਲੇ ਤੋਂ ਹੁੰਦੀ ਹੋਈ ਪਿੰਡ ਠੱਠਾ ਮੱਖੀ ਦਿਆਲਪੁਰਾ ਭਿੱਖੀਵਿੰਡ ਆਦਿ ਨੂੰ ਜਾ ਕੇ ਜੁੜਦੀ ਹੈ ਅਤੇ ਇਸ ਉੱਪਰ ਆਵਾਜਾਈ ਜਿਆਦਾ ਹੋਣ ਕਾਰਨ ਲੋਕ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਰਹੇ ਹਨ ਅਤੇ ਗੱਡੀਆਂ ਦੇ ਨੁਕਸਾਨ ਵੀ ਹੋ ਰਹੇ ਹਨ।
ਉਹਨਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਮਿਲਿਆ ਗਿਆ ਫੋਨ ਕੀਤਾ ਗਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸੜਕ ਉੱਪਰ ਮੋਟਾ ਪੱਥਰ ਪਿਆ ਹੋਇਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੇ ਇਕ ਦੋ ਦਿਨ ਦੇ ਵਿੱਚ ਇਹ ਸੜਕ ਤਿਆਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਪਿੰਡ ਵਾਸੀਆਂ ਨੇ ਗਿਲਾ ਜਾਹਰ ਕੀਤਾ ਕਿ ਬਾਬਾ ਬੁੱਢਾ ਸਾਹਿਬ ਦਾ ਮੇਲਾ ਲਾਗੇ ਆ ਰਿਹਾ ਹੈ ਅਤੇ ਇਸੇ ਸੜਕ ਤੋਂ ਹੀ ਲੋਕ ਲੰਘ ਕੇ ਬਾਬਾ ਬੁੱਢਾ ਸਾਹਿਬ ਨੂੰ ਜਾਂਦੇ ਹਨ, ਇਸ ਲਈ ਸੜਕ ਦਾ ਕੰਮ ਛੇਤੀ ਮੁਕੰਮਲ ਹੋਣਾ ਚਾਹੀਦਾ ਹੈ।
ਇਸ ਮਾਮਲੇ ਨੂੰ ਲੈ ਕੇ ਪੀਡਬਲਯੂਡੀ ਦੇ ਐਕਸ਼ਨੀਅਨ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਦੀ ਪਰੂਵਲ ਨਹੀਂ ਸੀ ਮਿਲ ਰਹੀ ਜਿਸ ਕਰਕੇ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਲਦੀ ਹੀ ਇਸ ਦਾ ਮਸਲਾ ਹੱਲ ਕਰਕੇ ਇਕ ਦੋ ਦਿਨ ਵਿੱਚ ਇਸ ਨੂੰ ਰਿਪੇਅਰ ਕਰ ਦੇਣਗੇ।

LEAVE A REPLY

Please enter your comment!
Please enter your name here