ਨਾਭਾ ’ਚ ਸਖਸ਼ ਨਾਲ ਲੁੱਟ ਮਾਮਲੇ ’ਚ ਨਵਾਂ ਮੌੜ/ ਪੁਲਿਸ ਕੋਲ ਸ਼ਿਕਾਇਤ ਦੇਣ ਬਾਅਦ ਮੁੜ ਹਮਲਾ/ 4 ਸਾਲਾ ਬੱਚੀ ਗੰਭੀਰ ਜ਼ਖਮੀ, ਪੀਜੀਆਈ ਕੀਤਾ ਰੈਫਰ

0
2

ਪਟਿਆਲਾ ਦੇ ਹਲਕਾ ਨਾਭਾ ਦੇ ਪਿੰਡ ਬੋਹੜਾ ਖੁਰਦ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਲੁੱਟ ਦੀ ਪੁਲਿਸ ਸ਼ਿਕਾਇਤ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੇ ਪੀੜਤ ਨੂੰ ਰਸਤੇ ਵਿਚ ਘੇਰ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੀੜਤ ਵਿਅਕਤੀ ਦੀ 4 ਸਾਲਾ ਬੱਚੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਹੈ, ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਬਰਾਂ ਅਨੁਸਾਰ 17 ਸਤੰਬਰ ਨੂੰ ਪੀੜਤ ਉਤੇ ਨਾਭਾ ਦੇ ਬਾਜ਼ਾਰ ਵਿਚ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਉਸ ‘ਤੇ ਹਮਲਾ ਕਰ ਕੇ ਨਕਦੀ ਲੁੱਟ ਲਈ ਸੀ। ਪੀੜਤ ਨੇ ਨਾਭਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਦੋਸ਼ ਹੈ ਕਿ ਜਦੋਂ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਸ਼ਿਕਾਇਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਉਸ ‘ਤੇ ਦੁਬਾਰਾ ਹਮਲਾ ਕਰ ਦਿੱਤਾ।
ਪੀੜਤ ਧਿਰ ਦੇ ਦੱਸਣ ਮੁਤਾਬਕ ਉਕਤ ਵਿਅਕਤੀ ਆਪਣੀ ਚਾਰ ਸਾਲ ਦੀ ਧੀ ਸਮੇਤ ਮੰਦਰ ਵਿਚ ਜਾ ਰਿਹਾ ਸੀ ਕਿ ਮੁਲਜ਼ਮਾਂ ਨੇ ਰਸਤੇ ਵਿੱਚ ਉਸ ‘ਤੇ ਹਮਲਾ ਕਰ ਦਿੱਤਾ।  ਇਸ ਹਮਲੇ ਵਿਚ ਬੱਚੀ ਦੀ ਗਰਦਨ ‘ਤੇ ਡੂੰਘਾ ਕੱਟ ਲੱਗ ਗਿਆ ਜਿਸ ਨੂੰ ਪਹਿਲਾਂ ਨਾਭਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here